ਸੂਰਤ, 21 ਜਨਵਰੀ, ਹ.ਬ. :  ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਦੋ ਪਰਵਾਰਾਂ ਦੇ ਵਿਚ ਹੋਏ ਝਗੜੇ ਤੋਂ ਬਾਅਦ ਇੱਕ ਮੁੰਡੇ ਤੇ ਕੁੜੀ ਦਾ ਵਿਆਹ ਟੁੱਟ ਗਿਆ। ਦੱਸਿਆ ਜਾ ਰਿਹਾ ਕਿ ਦੋਵਾਂ ਦਾ ਵਿਆਹ ਫਰਵਰੀ ਵਿਚ ਹੋਣਾ ਸੀ, ਲੇਕਿਨ ਵਿਆਹ ਤੋਂ ਪਹਿਲਾਂ ਹੀ ਲਾੜੇ ਦਾ ਪਿਤਾ ਅਤੇ ਲਾੜੀ ਦੀ ਮਾਂ ਲਾਪਤਾ ਹੋ ਗਏ। ਪਰਵਾਰ ਮੁਤਾਬਕ ਲਾੜੇ ਦੇ ਪਿਤਾ ਅਤੇ  ਲਾੜੀ ਦੀ ਮਾਂ ਇੱਕ ਦੂਜੇ ਨੂੰ ਕਾਫੀ ਪਹਿਲਾਂ ਤੋਂ ਜਾਣਦੇ ਸੀ। ਲੱਗਦਾ ਹੈ ਇੱਕ ਦੂਜੇ ਦੇ ਪਿਆਰ ਵਿਚ ਪੈ ਕੇ ਉਨ੍ਹਾਂ ਵਿਆਹ ਕਰ ਲਿਆ।
ਸੂਰਤ ਦੇ ਕਾਟਰਨਾਮ ਇਲਾਕੇ ਦੇ ਰਹਿਣ ਵਾਲੇ ਲਾੜੇ ਦਾ ਵਿਆਹ ਨਵਸਾਰੀ ਦੀ ਇੱਕ ਲੜਕੀ ਨਾਲ ਹੋਣਾ ਸੀ। ਵਿਆਹ ਦੇ ਇੱਕ ਮਹੀਨੇ ਪਹਿਲਾਂ ਹੀ ਜਦ ਲਾੜੀ ਦੀ ਮਾਂ ਘਰ ਤੋਂ ਲਾਪਤਾ ਹੋ ਗਈ ਤਾਂ ਪਰਵਾਰ  ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਦੌਰਾਨ ਲਾੜੇ ਦੇ ਪਿਤਾ ਨੇ ਵੀ ਘਰ ਛੱਡ ਦਿੱਤਾ ਅਤੇ ਕੋਈ ਖ਼ਬਰ ਨਾ ਮਿਲਣ 'ਤੇ ਉਨ੍ਹਾਂ  ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ।
ਪਰਵਾਰਕ ਸੂਤਰਾਂ ਅਨੁਸਾਰ ਲਾਪਤਾ ਹੋਣ ਤੋਂ ਪਹਿਲਾਂ ਹੀ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਜਵਾਨੀ ਦੇ ਦਿਨਾਂ ਵਿਚ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸੀ। ਦਸ ਦਿਨ ਪਹਿਲਾਂ ਹੋਈ ਸ਼ਿਕਾਇਤ ਤੋਂ ਬਾਅਦ ਜਦ ਪੁਲਿਸ ਦੋਵਾਂ ਦਾ ਪਤਾ ਨਹੀਂ ਲਗਾ ਸਕੀ ਤਾਂ ਦੋਵੇਂ ਪਰਵਾਰਾਂ ਨੇ ਵਿਆਹ ਦਾ ਰਿਸਤਾ ਤੋੜ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.