ਰਿਹਾਇਸ਼ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹਾਂਗਕਾਂਗ ਤੇ ਸਿਡਨੀ ਰਿਹਾ ਤੀਜੇ ਨੰਬਰ 'ਤੇ

ਵੈਨਕੁਵਰ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦਾ ਵੈਨਕੁਵਰ ਰਿਹਾਇਸ਼ ਦੇ ਮਾਮਲੇ ਵਿੱਚ ਲਗਾਤਾਰ ਦੂਜੇ ਸਾਲ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਇਸ ਮਾਮਲੇ ਵਿੱਚ ਹਾਂਗਕਾਂਗ ਪਹਿਲੇ ਅਤੇ ਸਿਡਨੀ ਤੀਜੇ ਨੰਬਰ 'ਤੇ ਰਿਹਾ। ਦੱਸ ਦੇਈਏ ਕਿ ਹਾਂਗਕਾਂਗ 10 ਸਾਲ ਤੋਂ ਪਹਿਲੇ ਨੰਬਰ 'ਤੇ ਹੀ ਬਣਿਆ ਹੋਇਆ ਹੈ। ਇਹ ਸੂਚੀ 16ਵੇਂ ਸਾਲਾਨਾ 'ਡੈਮੋਗ੍ਰਾਫੀਆ ਇੰਟਰਨੈਸ਼ਨਲ ਹਾਊਸਿੰਗ ਐਫੋਰਡਬਿਲਟੀ ਸਰਵੇ' ਮੁਤਾਬਕ ਜਾਰੀ ਕੀਤੀ ਗਈ ਹੈ, ਜੋ ਕਿ ਮੱਧ-ਆਮਦਨੀ ਵਾਲੀ ਰਿਹਾਇਸ਼ੀ ਕਿਫ਼ਾਇਤ ਨੂੰ ਵੇਖਦਾ ਹੈ। ਡੈਮੋਗ੍ਰਾਫ਼ੀਆ ਦਰ ਮਿਡਲ-ਇਨਕਮ ਹਾਊਸਿੰਗ ਐਫੋਰਡਬਿਲਟੀ ਦੀ ਵਰਤੋਂ ਕਰਦੀ ਹੈ, ਜਿਸ ਨੂੰ 'ਮਿਡੀਅਨ ਮਲਟੀਪਲ' ਕਿਹਾ ਜਾਂਦਾ ਹੈ, ਜੋ ਕਿ ਮਿਡੀਅਨ ਹਾਊਸਹੋਲਡ ਇਨਕਮ ਵੱਲੋਂ ਵੰਡਿਆ ਗਿਆ ਮੱਧ ਰਹਾਇਸ਼ੀ ਮੁੱਲ ਹੈ।
2020 ਲਈ ਵੈਨਕੁਵਰ ਨੂੰ 11.9 ਸਕੋਰ ਦਿੱਤਾ ਗਿਆ ਹੈ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਵੈਨਕੁਵਰ ਵਿੱਚ ਦਰਮਿਆਨੇ ਮਕਾਨਾਂ ਦੀ ਕੀਮਤ 'ਮਿਡੀਅਨ ਹਾਊਸਹੋਲਡ ਇਨਕਮ' ਨਾਲੋਂ ਲਗਭਗ 12 ਗੁਣਾ ਹੈ। ਹਾਂਗਕਾਂਗ, ਵੈਨਕੁਵਰ ਅਤੇ ਸਿਡਨੀ ਤਿੰੰਨੇ ਸ਼ਹਿਰ ਇਸ ਸੂਚੀ ਵਿੱਚ ਲਗਾਤਾਰ ਚਾਰ ਸਾਲ ਤੋਂ ਚੋਟੀ 'ਤੇ ਬਣੇ ਹੋਏ ਹਨ।
ਦੱਸ ਦੇਈਏ ਕਿ 2020 ਵਿੱਚ ਰਿਹਾਇਸ਼ੀ ਮਕਾਨਾਂ ਦੇ ਮਾਮਲੇ ਵਿੱਚ ਹਾਂਗਕਾਂਗ ਸਭ ਤੋਂ ਮਹਿੰਗਾ ਸ਼ਹਿਰ ਰਿਹਾ, ਜੋ ਕਿ 20.8 ਸਕੋਰ ਨਾਲ ਪਹਿਲੇ, 11.9 ਸਕੋਰ ਨਾਲ ਵੈਨਕੁਵਰ ਦੂਜੇ ਅਤੇ 11 ਸਕੋਰ ਨਾਲ ਸਿਡਨੀ ਤੀਜੇ ਨੰਬਰ 'ਤੇ ਰਿਹਾ। ਇਸ ਤੋਂ ਪਹਿਲਾਂ 2019 ਵਿੱਚ ਹਾਂਗਕਾਂਗ 20.9 ਸਕੋਰ ਨਾਲ ਪਹਿਲੇ, 12.6 ਸਕੋਰ ਨਾਲ ਵੈਨਕੁਵਰ ਦੂਜੇ ਤੇ 11.7 ਸਕੋਰ ਨਾਲ ਸਿਡਨੀ ਤੀਜੇ ਨੰਬਰ 'ਤੇ ਰਿਹਾ ਸੀ। 2018 ਵਿੱਚ ਹਾਂਗਕਾਂਗ 19.4 ਸਕੋਰ ਨਾਲ ਪਹਿਲੇ, 12.9 ਸਕੋਰ ਨਾਲ ਸਿਡਨੀ ਦੂਜੇ ਅਤੇ 12.6 ਸਕੋਰ ਨਾਲ ਵੈਨਕੁਵਰ ਤੀਜੇ ਨੰਬਰ 'ਤੇ ਸੀ। 2017 ਵਿੱਚ ਹਾਂਗਕਾਂਗ 18.1 ਸਕੋਰ ਨਾਲ ਪਹਿਲੇ, 12.2 ਨਾਲ ਸਿਡਨੀ ਦੂਜੇ ਅਤੇ 11.8 ਸਕੋਰ ਨਾਲ ਵੈਨਕੁਵਰ ਤੀਜੇ ਨੰਬਰ 'ਤੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.