ਨਵੀਂ ਦਿੱਲੀ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਆਯੋਜਤ ਇੱਕ ਸਮਾਗਮ ਦੌਰਾਨ ਦੇਸ਼ ਭਰ ਦੇ 22 ਬੱਚਿਆਂ ਦਾ ਕੌਮੀ ਵੀਰਤਾ ਪੁਰਸਕਾਰ ਨਾਲ ਸਨਮਾਨ ਕੀਤਾ। ਇਨ•ਾਂ ਵਿੱਚ ਦੋ ਬੱਚੇ ਜੰਮੂ ਅਤੇ ਕਸ਼ਮੀਰ ਤੋਂ ਹਨ। ਗ਼ੈਰ-ਸਰਕਾਰੀ ਸੰਸਥਾ ਭਾਰਤੀ ਬਾਲ ਕਲਿਆਣ ਪ੍ਰੀਸ਼ਦ (ਇੰਡੀਅਨ ਕੌਂਸਲ ਆਫ਼ ਚਾਈਲਡ ਵੈਲਫੇਅਰ) ਨੇ ਇਨ•ਾਂ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਵੀਰਤਾ ਪੁਰਸਕਾਰ ਪ੍ਰਾਪਤ ਕਰਨ ਵਾਲੇ 22 ਬੱਚਿਆਂ ਵਿੱਚ 10 ਕੁੜੀਆਂ ਅਤੇ 12 ਮੁੰਡੇ ਸ਼ਾਮਲ ਹਨ। ਇੱਕ ਬੱਚੇ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤਾ ਗਿਆ। ਭਾਰਤੀ ਬਾਲ ਕਲਿਆਣ ਪ੍ਰੀਸ਼ਦ 'ਤੇ ਵਿੱਤੀ ਗੜਬੜੀ ਦੇ ਦੋਸ਼ ਕਾਰਨ ਬੀਤੇ ਸਾਲ ਬਾਲ ਵਿਕਾਸ ਮੰਤਰਾਲੇ ਨੇ ਖੁਦ ਨੂੰ ਇਨ•ਾਂ ਪੁਰਸਕਾਰਾਂ ਤੋਂ ਅਲੱਗ ਕਰ ਲਿਆ ਸੀ। ਇਸ ਕਾਰਨ ਬੀਤੇ ਸਾਲ ਤੋਂ ਇੰਡੀਅਨ ਕੌਂਸਲ ਆਫ਼ ਚਾਈਲਡ ਵੈਲਫੇਅਰ (ਆਈਸੀਸੀਡਬਲਯੂ) ਹੀ ਪੁਰਸਕਾਰ ਦੇ ਰਹੀ ਹੈ। ਵੀਰਤਾ ਪੁਰਸਕਾਰ ਲਈ ਚੁਣੇ ਗਏ ਬੱਚੇ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਨਹੀਂ ਹੋਣਗੇ। ਆਈਸੀਸੀਡਬਲਯੂ ਨੇ ਇਸ ਸਾਲ ਤੋਂ ਪੁਰਸਕਾਰਾਂ ਦੇ ਨਾਂ ਵੀ ਬਦਲ ਦਿੱਤੇ ਹਨ। ਪਹਿਲਾਂ ਸੰਜੇ ਚੋਪੜਾ, ਗੀਤਾ ਚੋਪੜਾ, ਬਾਪੂ ਗੇਧਾਨੀ ਨਾਂ ਨਾਲ ਪੁਰਸਕਾਰ ਦਿੱਤੇ ਜਾਂਦੇ ਸਨ। ਇਸ ਵਾਰ ਇਨ•ਾਂ ਦੀ ਥਾਂ ਮਾਰਕੇਂਡੇਯ ਪੁਰਸਕਾਰ, ਧਰੂਵ ਪੁਰਸਕਾਰ, ਅਭਿਮੰਨਿਊ ਪੁਰਸਕਾਰ, ਪ੍ਰਹਿਲਾਦ ਪੁਰਸਕਾਰ ਤੇ ਸਰਵਣ ਨਾਮ ਨਾਲ ਪੁਰਸਕਾਰ ਦਿੱਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.