ਨਵਾਂ ਸ਼ਹਿਰ, 23 ਜਨਵਰੀ, ਹ.ਬ. :  ਬਿਹਤਰ ਲਾਈਫ ਸਟਾਇਲ 'ਤੇ ਮਾਂ ਧੀ ਨੇ 15 ਲੱਖ ਰੁਪਏ ਖ਼ਰਚ ਕਰ ਦਿੱਤੇ। ਇਸ ਕਰਜ਼ੇ ਨੂੰ ਚੁਕਾਉਣ ਦੇ ਲਈ ਮਾਂ ਨੇ ਧੀ ਦੇ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਐਨਆਰਆਈ ਪਤੀ ਦੀ ਹੱਤਿਆ ਕਰਵਾ ਦਿੱਤੀ ਤਾਕਿ ਕੋਈ ਰੋਕ ਟੋਕ ਨਾ ਕਰ ਸਕੇ ਅਤੇ ਉਸ ਦੇ ਖਾਤੇ ਤੋਂ ਪੈਸੇ ਉਡਾਏ ਜਾ ਸਕਣ।  ਹੱਤਿਆ ਵਿਚ ਥਾਣਾ ਸਦਰ ਬੰਗਾ ਦੀ ਪੁਲਿਸ ਨੇ ਮਾਂ  ਤੇ ਧੀ ਸਣੇ ਛੇ ਲੋਕਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਰਿਮਾਂਡ 'ਤੇ ਲਿਆ ਹੈ। ਐਨਆਰਆਈ ਬਲਵੀਰ ਸਿੰਘ ਲੈਬਨਾਨ ਵਿਚ  ਰਹਿੰਦਾ ਸੀ ਅਤੇ ਫਰਵਰੀ ਵਿਚ ਉਸ ਨੂੰ ਵਾਪਸ ਜਾਣਾ ਸੀ। ਉਸ ਦਾ ਇੱਕ ਬੇਟਾ ਲੈਬਨਾਨ ਵਿਚ ਹੀ ਰਹਿੰਦਾ ਹੈ।
ਐਸਐਸਪੀ ਅਲਕਾ ਮੀਨਾ ਨੇ ਦੱਸਿਆ ਕਿ ਥਾਣਾ ਸਦਰ ਬੰਗਾ ਦੇ ਪਿੰਡ ਖਟਕੜ ਕਲਾਂ ਵਿਚ 16 ਜਨਵਰੀ ਦੀ ਰਾਤ ਨੂੰ ਘਰ ਵਿਚ ਸੁੱਤੇ ਪਏ ਐਨਆਰਆਈ ਬਲਵੀਰ ਸਿੰਘ ਦੀ ਹੱਤਿਆ ਹੋਈ ਸੀ। ਇਸ ਦੀ ਜਾਣਕਾਰੀ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਅਤੇ ਉਸ ਦੀ ਲੜਕੀ ਅਮਨਦੀਪ ਕੌਰ ਨੇ  ਦਿੱਤੀ ਸੀ। ਅਮਰਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਦੀ ਹੱਤਿਆ ਲੁੱਟਖੋਹ ਦੀ ਨੀਅਤ ਨਾਲ ਕੀਤੀ ਗਈ ਹੈ ਲੇਕਿਨ ਪੁਲਿਸ ਨੂੰ ਉਸ ਦੇ ਬਿਆਨਾਂ 'ਤੇ ਸ਼ੱਕ ਹੋਇਆ ਅਤੇ Îਇੱਕ ਟੀਮ ਬਣਾ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.