ਫੀਨਿਕਸ, 23 ਜਨਵਰੀ, ਹ.ਬ. :  ਡਰੱਗਜ਼ ਦਾ ਨਸ਼ਾ ਇਨਸਾਨ ਨੂੰ ਹੈਵਾਨ ਬਣਾ ਦਿੰਦਾ ਹੈ ਅਤੇ ਅਮਰੀਕਾ ਦੇ ਫੀਨਿਕਸ ਵਿਚ ਅਜਿਹੀ ਹੀ ਇੱਕ ਹੈਵਾਨੀਅਤ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਮਾਂ ਨੇ ਅਪਣੇ ਹੀ ਤਿੰਨ ਬੱਚਿਆਂ ਨੂੰ ਤੜਫਾ ਤੜਫਾ ਕੇ ਮਾਰ ਦਿੱਤਾ। ਬੱਚੇ ਹੱਥ ਪੈਰ ਪਟਕਦੇ ਰਹੇ ਲੇਕਿਨ ਉਸ ਨੂੰ ਰਹਿਮ ਨਹੀਂ ਆਇਆ। ਉਹ ਤਦ ਤੱਕ ਸਾਹ ਘੁੱਟਦੀ ਰਹੀ ਜਦ ਤੱਕ ਉਨ੍ਹਾਂ ਦਾ ਸਾਹ ਰੁਕ ਨਹੀਂ ਗਿਆ। ਬਾਅਦ ਵਿਚ ਉਨ੍ਹਾਂ ਬੱਚਿਆਂ ਨੂੰ ਸੋਫੇ 'ਤੇ ਲਿਟਾ ਕੇ ਘਰ ਵਾਲਿਆਂ ਨੂੰ ਦੱਸਿਆ ਕਿ ਉਹ ਸੁੱਤੇ ਹੋਏ ਹਨ। ਪੁਲਿਸ ਨੇ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ।
ਇਹ ਘਟਨਾ ਅਮਰੀਕਾ ਦੇ ਐਰੀਜ਼ੋਨਾ ਸੂਬੇ ਦੀ ਹੈ। ਜਿੱਥੇ 22 ਸਾਲਾ ਹੈਨਰੀ ਨੇ ਅਪਣਾ ਜੁਰਮ ਕਬੂਲ ਕਰ ਲਿਆ।  ਹੈਨਰੀ ਨੇ ਪੁਲਿਸ ਦੇ ਸਾਹਮਣੇ ਜਿਸ ਤਰ੍ਹਾਂ ਘਟਨਾ ਦੱਸੀ ਉਸ ਨੂੰ ਸੁਣ ਕੇ ਇਨਸਾਨ ਦੀ ਰੂਹ ਕੰਬ ਜਾਵੇਗੀ। ਉਸ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਬੰਚਿਆਂ ਦੀ ਹੱਤਿਆ ਦੇ ਪਿੱਛੇ ਦਾ ਮਕਸਦ ਪਤਾ ਨਹੀਂ ਚਲ ਸਕਿਆ ਲੇਕਿਨ ਔਰਤ ਦੇ ਘਰ ਵਿਚ ਮੌਜੂਦ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹ ਡਰੱਗਜ਼ ਦਾ ਨਸ਼ਾ ਕਰਦੀ ਸੀ ਅਤੇ ਕੁਝ ਦਿਨਾਂ ਤੋਂ ਅਜੀਬ ਅਜੀਬ ਹਰਕਤਾਂ ਕਰਦੀ ਸੀ।
ਹੈਨਰੀ ਨੇ ਸਭ ਤੋਂ ਪਹਿਲਾਂ ਦੱਸਿਆ ਕਿ ਉਹ ਤਦ ਤੱਕ ਬੱਚਿਆਂ ਦੇ ਨੱਕ ਅਤੇ ਮੂੰਹ ਨੂੰ ਅਪਣੇ ਹੱਥ ਨਾਲ ਦਬਾਉਂਦੀ ਰਹੀ ਜਦ ਤੱਕ ਉਨ੍ਹਾਂ ਦੀ ਮੌਤ ਨਹੀਂ ਹੋਈ। ਉਸ ਨੇ ਦੱਸਿਆ ਕਿ ਜਦ ਉਹ ਅਪਣੀ ਡੇਢ ਸਾਲ ਦੀ ਧੀ ਦੀ ਜਾਨ ਲੈ ਰਹੀ ਸੀ ਤਾਂ ਕੋਲ ਖੜ੍ਹਾ ਤਿੰਨ ਸਾਲ ਦਾ ਬੇਟਾ ਦੇਖ ਰਿਹਾ ਸੀ ਅਤੇ ਭੈਣ ਨੂੰ ਬਚਾਉਣ ਲਈ ਮਾਂ ਨੂੰ ਵਾਰ ਵਾਰ ਮੁੱਕਾ ਮਾਰ ਰਿਹਾ ਸੀ, ਔਰਤ ਨੇ ਇਸ ਤੋਂ ਬਾਅਦ ਅਪਣੇ ਤਿੰਨ ਸਾਲ ਦੇ ਬੇਟੇ ਨੂੰ ਬੈੱਡ 'ਤੇ ਲਿਟਾ ਕੇ ਜਾਨ ਲਈ। ਉਹ ਅਪਣੀ ਜਾਨ ਬਚਾਉਣ ਲਈ ਮਾਂ ਦੇ ਹੱਥਾਂ ਨੂੰ ਫੜਦਾ ਰਿਹਾ। ਲੇਕਿਨ ਉਹ ਉਸ ਦੀ ਜਾਨ ਲੈਣ 'ਤੇ ਉਤਾਰੂ ਸੀ ਅਤੇ ਜਾਨ ਲੈ ਕੇ ਰਹੀ।  ਇਸ ਦੌਰਾਨ ਉਹ ਉਸ ਨੂੰ ਲੋਰੀ ਵੀ ਸੁਣਾਉਂਦੀ ਰਹੀ।
ਦੋਵਾਂ ਦੀ ਜਾਨ ਲੈਣ ਤੌਂ ਬਾਅਦ ਵਾਰੀ ਸੀ ਸਭ ਤੋਂ ਛੋਟੀ ਬੱਚੀ ਦੀ ਜੋ ਸਿਰਫ 7 ਮਹੀਨੇ ਦੀ ਸੀ। ਹੈਨਰੀ ਨੇ ਪਹਿਲਾਂ ਉਸ ਨੂੰ ਬੋਤਲ ਨਾਲ ਦੁੱਧ ਪਿਲਾਇਆ ਅਤੇ ਫੇਰ ਲੋਰੀ ਸੁਣਾਉਂਦੇ ਹੋਏ ਉਸ ਦਾ ਸਾਹ ਘੁੱਟ ਦਿੱਤਾ। ਉਸ ਤੋਂ ਬਾਅਦ ਸਾਰਿਆਂ ਨੂੰ ਸੋਫੇ 'ਤੇ ਲਿਟਾ ਦਿੱਤਾ। ਉਸ ਨੇ ਘਰ ਵਿਚ ਮੌਜੂਦ ਲੋਕਾਂ ਨੂੰ ਦੱਸਿਆ ਕਿ ਬੱਚੇ ਸੌਂ ਰਹੇ ਹਨ। ਬੱਚਿਆਂ ਵਿਚ ਕੋਈ ਹਰਕਤ ਨਾ ਦੇਖ ਕੇ ਇੱਕ ਮੈਂਬਰ ਨੇ ਐਮਰਜੈਂਸੀ ਨੰਬਰ 'ਤੇ ਫੋਨ ਕੀਤਾ। ਪੁਲਿਸ ਘਰ ਪੁੱਜੀ ਅਤੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.