ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਆਖਰੀ ਅੜਿੱਕਾ ਵੀ ਹੋਇਆ ਦੂਰ

ਲੰਡਨ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕਈ ਸਾਲ ਚੱਲੀ ਲੰਬੀ ਬਹਿਸ ਮਗਰੋਂ ਆਖਰਕਾਰ ਬ੍ਰਿਟੇਨ ਦੀ ਸੰਸਦ ਨੇ 'ਬ੍ਰੈਗਜ਼ਿਟ ਬਿਲ' ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਬ੍ਰਿਟੇਨ ਦੀ ਮਹਾਰਾਣੀ ਤੋਂ ਮਨਜ਼ੂਰੀ ਮਿਲਦੇ ਹੀ ਇਹ ਬਿਲ ਰਸਮੀ ਤੌਰ 'ਤੇ ਕਾਨੂੰਨ ਦਾ ਰੂਪ ਧਾਰਨ ਕਰ ਲਏਗਾ। 31 ਜਨਵਰੀ ਨੂੰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਹੋ ਜਾਵੇਗਾ।
ਹੇਠਲੇ ਸਦਨ 'ਹਾਊਸ ਆਫ਼ ਕਾਮਨਜ਼' ਪਹਿਲਾਂ ਹੀ ਯੂਰਪੀ ਯੂਨੀਅਨ ਵਿੱਚੋਂ ਬਾਹਰ ਨਿਕਲਣ ਨਾਲ ਸਬੰਧਤ ਇਸ ਬਿਲ 'ਤੇ ਮੋਹਰ ਲਾ ਚੁੱਕਾ ਹੈ। ਉਪਰਲੇ ਸਦਲ 'ਹਾਊਸ ਆਫ਼ ਲਾਰਡਸ' ਵਿੱਚ ਇਸ ਬਿਲ 'ਤੇ ਵਿਆਪਕ ਚਰਚਾ ਹੋਈ ਅਤੇ ਕੁਝ ਸੁਝਾਅ ਵੀ ਪੇਸ਼ ਕੀਤੇ ਗਏ। ਇਸ ਦੇ ਤਹਿਤ ਯੂਰਪੀ ਯੂਨੀਅਨ ਦੇ ਨਾਗਰਿਕਾਂ ਦੇ ਅਧਿਕਾਰ ਅਤੇ ਬਾਲ ਸ਼ਰਨਾਰਥੀ ਨਾਲ ਸਬੰਧਤ ਕੁਝ ਬਦਲਾਅ ਸਨ। ਹਾਲਾਂਕਿ, ਹੁਣ ਇਸ ਵਾਰ ਸਦਨ ਵਿੱਚ ਚਰਚਾ ਦੇ ਦੌਰਾਨ ਸੁਝਾਏ ਗਏ ਪੰਜ ਸੁਝਾਵਾਂ ਨੂੰ ਅਸਵੀਕਾਰ ਕਰ ਦਿੱਤਾ ਗਿਆ। ਇਸ ਸੁਝਾਅ ਨੂੰ ਅਸਵੀਕਾਰ ਕੀਤੇ ਜਾਣ 'ਤੇ ਸਾਬਕਾ ਸੰਸਦ ਮੈਂਬਰ ਅਲਫ਼ ਡਬਸ ਨੇ ਨਿਰਾਸ਼ਾ ਵੀ ਜਤਾਈ।
ਸੰਸਦ ਵਿੱਚ ਬ੍ਰੈਗਜ਼ਿਟ ਬਿਲ ਨੂੰ ਮਨਜ਼ੂਰੀ ਬ੍ਰਿਟਿਸ਼ ਪੀਐਮ ਬੋਰਿਸ ਜੌਨਸਨ ਲਈ ਰਾਹਤ ਭਰਿਆ ਫੈਸਲਾ ਹੈ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜੌਨਸਨ ਬ੍ਰੈਗਜ਼ਿਟ ਦੇ ਮਜ਼ਬੂਤ ਸਮਰਥਕ ਰਹੇ ਹਨ। ਉਨ•ਾਂ ਨੇ ਚੇਤਾਵਨੀ ਦਿੱਤੀ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ ਬ੍ਰਿਟੇਨ 31 ਅਕਤੂਬਰ ਤੱਕ ਬਿਨਾ ਸਮਝੌਤੇ ਦੇ ਯੂਰਪੀ ਯੂਨੀਅਨ ਤੋਂ ਬਾਹਰ ਹੋ ਜਾਵੇਗਾ। ਇੱਥੋਂ ਤੱਕ ਕਿ ਜੌਨਸਨ ਨੇ ਕਿਹਾ ਸੀ ਕਿ ਉਹ ਇਸ ਦੇ ਨਤੀਜਿਆਂ ਲਈ ਤਿਆਰ ਹਨ।
ਦਰਅਸਲ, ਯੂਰਪੀ ਯੂਨੀਅਨ 28 ਦੇਸ਼ਾਂ ਦਾ ਸੰਗਠਨ ਹੈ। ਇਨ•ਾਂ 28 ਦੇਸ਼ਾਂ ਦੇ ਲੋਕ ਆਪਸ ਵਿੱਚ ਕਿਸੇ ਵੀ ਮੁਲਕ ਵਿੱਚ ਆ-ਜਾ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਇਸ ਕਾਰਨ ਇਹ ਦੇਸ਼ ਆਪਸ ਵਿੱਚ ਮੁਕਤ ਵਪਾਰ ਕਰ ਸਕਦੇ ਹਨ। 1973 ਵਿੱਚ ਬ੍ਰਿਟੇਨ ਯੂਰਪੀ ਯੂਨੀਅਨ ਵਿੱਚ ਸ਼ਾਮਲ ਹੋਇਆ ਸੀ ਅਤੇ ਜੇਕਰ ਉਹ ਬਾਹਰ ਹੁੰਦਾ ਹੈ ਤਾਂ ਉਹ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.