ਵਾਸ਼ਿੰਗਟਨ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਕਾਂਗਰਸ ਵਿੱਚ ਪਹਿਲੀ ਹਿੰਦੂ ਸੰਸਦ ਮੈਂਬਰ ਅਤੇ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਡੈਮੋਕਰੇਟਿਕ ਉਮੀਦਵਾਰ ਬਣਨ ਦੀ ਦਾਅਵੇਦਾਰ ਤੁਲਸੀ ਗਬਾਰਡ ਨੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਉਸ ਨੇ ਹਿਲੇਰੀ ਤੋਂ 350 ਕਰੋੜ ਰੁਪਏ ਮੁਆਵਜ਼ਾ ਮੰਗਿਆ ਹੈ। ਗਬਾਰਡ ਨੇ ਦੋਸ਼ ਲਾਇਆ ਹੈ ਕਿ ਹਿਲੇਰੀ ਨੇ ਉਸ ਨੂੰ 2020 ਵਿੱਚ ਵਾਈਟ ਹਾਊਸ ਦੀ ਦੌੜ ਵਿੱਚ ਰੂਸੀ ਪੂੰਜੀ ਅਤੇ ਰੂਸੀਆਂ ਦੀ ਪਸੰਦੀਦਾ ਦੱਸ ਦੇ ਉਸ ਦੇ ਅਕਸ ਨੂੰ ਢਾਹ ਲਾਈ ਹੈ। ਸਦਰਨ ਡਿਸਟ੍ਰਿਕਟ ਆਫ਼ ਨਿਊਯਾਰਕ ਵਿੱਚ ਇਹ ਮਾਮਲਾ ਦਰਜ ਕਰਵਾਇਆ ਗਿਆ।
38 ਸਾਲਾ ਗਬਾਰਡ ਨੇ ਕਿਹਾ ਕਿ ਹਿਲੇਰੀ ਦਾ ਉਸ ਨੂੰ ਰੂਸੀ ਪੂੰਜੀ ਕਹਿਣ ਦਾ ਮਕਸਦ ਸਿਰਫ਼ ਉਸ ਦੇ ਅਕਸ ਨੂੰ ਢਾਹ ਲਾਉਣਾ ਅਤੇ ਰਾਸ਼ਟਰਪਤੀ ਚੋਣਾਂ ਲਈ ਉਸ ਦੀ ਪ੍ਰਚਾਰ ਮੁਹਿੰਮ ਨੂੰ ਪਟੜੀ ਤੋਂ ਉਤਾਰਨਾ ਹੀ ਨਹੀਂ, ਸਗੋਂ ਉਸ ਦਾ ਇਰਾਦਾ ਗ਼ਲਤ ਹਾਲਾਤ ਵਿਰੁੱਧ ਬੋਲਣ ਦੀ ਹਿੰਮਤ ਕਰਨ ਵਾਲੀ ਹਰ ਆਵਾਜ਼ ਨੂੰ ਚੁੱਪ ਕਰਾਉਣਾ ਹੈ। 72 ਸਾਲਾ ਕਲਿੰਟਨ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਰਿਪਬਲੀਕਨ ਪਾਰਟੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਡੈਮੋਕਰੇਟਿਕ ਉਮੀਦਵਾਰ ਦੇ ਇੱਕ ਦਾਅਵੇਦਾਰ ਨੂੰ ਤੀਜੀ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਤਿਆਰ ਕਰ ਰਹੀ ਹੈ। ਹਾਲਾਂਕਿ ਉਨ•ਾਂ ਨੇ ਗਬਾਰਡ ਦਾ ਨਾਂ ਨਹੀਂ ਲਿਆ ਸੀ, ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਿਲੇਰੀ ਨੇ ਤੁਲਸੀ ਗਬਾਰਡ ਨੂੰ ਨਿਸ਼ਾਨਾ ਬਣਾ ਕੇ ਹੀ ਇਹ ਬਿਆਨ ਦਿੱਤਾ ਸੀ।
ਤੁਲਸੀ ਨੇ ਹਿਲੇਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਸ਼ਟਰਪਤੀ ਅਹੁਦਾ ਦੀਆ ਚੋਣਾਂ ਹਾਰਨ ਵਾਲੀ ਉਮੀਦਵਾਰ ਨੇ ਉਸ ਨੂੰ ਰੂਸ ਦੀ ਦੀ ਪਸੰਦ ਕਹਿ ਕੇ ਬਦਨਾਮ ਕੀਤਾ ਹੈ। ਹਿਲੇਰੀ ਨੇ 2016 ਵਿੱਚ ਡੈਮੋਕਰੇਟ ਪਾਰਟੀ ਵੱਲੋਂ ਡੋਨਾਲਡ ਟਰੰਪ ਵਿਰੁੱਧ ਰਾਸ਼ਟਰਪਤੀ ਅਹੁਦੇ ਦੀ ਚੋਣ ਲੜੀ ਸੀ, ਜਿਸ ਵਿੱਚ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.