ਔਟਾਵਾ ਤੇ ਉਨਟਾਰੀਓ ਸਰਕਾਰ ਨੇ ਫੰਡਿੰਗ ਲਈ ਸਮਝੌਤੇ 'ਤੇ ਕੀਤੇ ਦਸਤਖ਼ਤ

ਟੋਰਾਂਟੋ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਵਿੱਚ ਨਵੀਂ ਬਣਨ ਵਾਲੀ ਫਰੈਂਚ-ਭਾਸ਼ਾ ਯੂਨੀਵਰਸਿਟੀ ਵਾਸਤੇ ਫੰਡਿੰਗ ਲਈ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਉਨਟਾਰੀਓ ਸੂਬਾ ਸਰਕਾਰ ਵਿਚਕਾਰ ਸਮਝੌਤਾ ਨੇਪਰੇ ਚੜ• ਗਿਆ। ਇਸ ਤਹਿਤ ਦੋਵੇਂ ਸਰਕਾਰਾਂ ਪ੍ਰੋਜੈਕਟ 'ਤੇ 8 ਸਾਲਾਂ ਦੌਰਾਨ 126 ਮਿਲੀਅਨ ਡਾਲਰ ਖਰਚਣਗੀਆਂ। ਸਮਝੌਤੇ 'ਤੇ ਅੱਜ ਦੋਵਾਂ ਸਰਕਾਰ ਨੇ ਦਸਤਖ਼ਤ ਕਰ ਦਿੱਤੇ ਹਨ। ਇਸ ਤਹਿਤ ਫੈਡਰਲ ਸਰਕਾਰ ਪੰਜ ਸਾਲਾਂ ਦੌਰਾਨ 63 ਮਿਲੀਅਨ ਡਾਲਰ ਖਰਚੇਗੀ, ਜਦਕਿ 2023 ਤੋਂ ਸ਼ੁਰੂਆਤ ਕਰਕੇ ਉਨਟਾਰੀਓ ਸਰਕਾਰ ਵੀ ਇੰਨੀ ਹੀ ਰਾਸ਼ੀ ਮੁਹੱਈਆ ਕਰਵਾਏਗੀ।
ਫੈਡਰਲ ਆਫਿਸ਼ੀਅਲ ਲੈਂਗੁਏਜ ਮੰਤਰੀ ਮੇਲਾਨੀ ਜੋਲੀ ਨੇ ਅੱਜ ਹੋਏ ਸਮਝੌਤੇ ਨੂੰ ਕੈਨੇਡਾ ਦੇ ਫਰੈਂਚ ਭਾਸ਼ਾ ਬੋਲਣ ਵਾਲੇ ਲੋਕਾਂ ਲਈ ਇੱਕ ਇਤਿਹਾਸਕ ਪਲ ਕਰਾਰ ਦਿੱਤਾ।  ਉਨਟਾਰੀਓ ਤੋਂ ਉਨ•ਾਂ ਦੀ ਹਮਰੁਤਬਾ ਮੰਤਰੀ ਕੈਰੋਲਿਨ ਮੁਲਰੋਨੀ ਨੇ ਇਸ ਪ੍ਰੋਜੈਕਟ ਨੂੰ ਫਰੈਂਚ ਭਾਸ਼ਾ ਬੋਲਣ ਵਾਲੇ ਭਾਈਚਾਰੇ ਨਾਲ ਉਨਟਾਰੀਓ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਦੀ ਇੱਕ ਬਹੁਤ ਹੀ ਵਧੀਆ ਉਦਾਹਰਨ ਦੱਸਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.