ਵਿਨਸੈਂਟ ਰਿਗਬੀ ਬਣੇ ਕੈਨੇਡੀਅਨ ਪੀਐਮ ਦੇ ਤੀਜੇ ਕੌਮੀ ਸੁਰੱਖਿਆ ਸਲਾਹਕਾਰ

ਟੋਰਾਂਟੋ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਖ-ਵੱਖ ਅਹਿਮ ਅਹੁਦਿਆਂ 'ਤੇ ਜ਼ਿੰਮੇਵਾਰੀ ਨਿਭਾਉਣ ਵਾਲੇ ਵਿਨਸੈਂਟ ਰਿਗਬੀ ਨੂੰ ਆਪਣਾ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਹੈ। ਰੱਖਿਆ ਤੋਂ ਲੈ ਕੇ ਵਿਦੇਸ਼ ਮੰਤਰਾਲੇ ਤੱਕ ਵੱਖ-ਵੱਖ ਅਹੁਦਿਆਂ 'ਤੇ ਲੰਬਾ ਸਮਾਂ ਲੋਕ ਸੇਵਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਵਿਨਸੈਂਟ ਰਿਗਬੀ ਨੂੰ ਕਈ ਸਾਲਾਂ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਤੀਜੇ ਕੌਮੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ। ਵਿਨਸੈਂਟ ਰਿਗਬੀ ਟਰੂਡੋ ਦੀ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਗਰੇਟਾ ਬੋਸਨਮੇਅਰ ਦੀ ਥਾਂ ਇਹ ਅਹੁਦਾ ਸੰਭਾਲਣਗੇ, ਜਿਨ•ਾਂ ਨੇ ਫੈਡਰਲ ਪਬਲਿਕ ਸਰਵਿਸ ਵਿੱਚ 35 ਸਾਲ ਸੇਵਾਵਾਂ ਨਿਭਾਉਣ ਮਗਰੋਂ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਸੇਵਾਮੁਕਤ ਹੋਣ ਦਾ ਐਲਾਨ ਕਰ ਦਿੱਤਾ ਸੀ। ਨਵੀਂ ਜ਼ਿੰਮੇਵਾਰੀ ਲਈ ਨਿਯੁਕਤ ਕੀਤੇ ਗਏ ਵਿਨਸੈਂਟ ਰਿਗਬੀ ਨੂੰ ਕਈ ਅਹੁਦਿਆਂ ਦਾ ਤਜ਼ਰਬਾ ਹਾਸਲ ਹੈ, ਕਿਉਂਕਿ ਉਹ ਡਿਪਾਰਟਮੈਂਟ ਆਫ਼ ਨੈਸ਼ਨਲ ਡਿਫੈਂਸ, ਪਬਲਿਕ ਸੇਫ਼ਟੀ ਕੈਨੇਡਾ, ਪ੍ਰਾਇਵੀ ਕੌਂਸਲ ਆਫਿਸ ਅਤੇ ਗਲੋਬਲ ਅਫੇਰਜ਼ ਕੈਨੇਡਾ ਦੇ ਅਹੁਦੇ 'ਤੇ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ।
ਇਸ ਤੋਂ ਪਹਿਲਾਂ ਉਹ ਤੀਜੇ ਜੀ20 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਦਾ ਸਮਰਥਨ ਕਰ ਚੁੱਕੇ ਹਨ। ਸੰਯੁਕਤ ਰਾਸ਼ਟਰ ਵਿੱਚ ਵਿਕਾਸ ਦੇ ਨਵੇਂ ਟੀਚੇ ਨਿਰਧਾਰਤ ਸਬੰਧੀ ਗੱਲਬਾਤ ਵਿੱਚ ਹਿੱਸਾ ਲੈਣ ਅਤੇ ਆਰਕਟਿਕ ਕੌਂਸਲ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਉਨ•ਾਂ ਨੇ ਅਫ਼ਗਾਨਿਸਤਾਨ ਮਿਸ਼ਨ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ।
ਵਿਨਸੈਂਟ ਰਿਗਬੀ ਦੀ ਨਿਯੁਕਤੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਫੈਡਰਲ ਸਰਕਾਰ ਕਈ ਸੰਵੇਦਨਸ਼ੀਲ ਸੁਰੱਖਿਆ ਮੁੱਦਿਆਂ ਨਾਲ ਜੂਝ ਰਹੀ ਹੈ, ਜਿਨ•ਾਂ ਵਿੱਚ ਹੁਵਾਈ ਦੇ ਮੁੱਦੇ 'ਤੇ ਚੀਨ ਨਾਲ ਦੋਤਰਫ਼ਾ ਸਬੰਧ, ਦੋ ਕੈਨੇਡੀਅਨ ਨਾਗਰਿਕਾਂ ਦੀ ਨਜ਼ਰਬੰਦੀ, ਜਹਾਜ਼ ਹਾਦਸੇ ਕਾਰਨ ਈਰਾਨ ਨਾਲ ਸਬੰਧਾਂ 'ਚ ਕੁੜੱਤਣ ਅਤੇ ਰੂਸ ਨਾਲ ਚੱਲ ਰਹੀਆਂ ਚਿੰਤਾਵਾਂ ਦੇ ਮਾਮਲੇ ਸ਼ਾਮਲ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਵਿਵਾਦਾਂ ਵਿੱਚ ਘਿਰੇ ਡੇਨੀਅਲ ਜੀਨ ਵੱਲੋਂ ਮਈ 2018 ਵਿੱਚ ਅਸਤੀਫ਼ਾ ਦਿੱਤੇ ਜਾਣ ਮਗਰੋਂ ਵਿਨਸੈਂਟ ਰਿਗਬੀ ਤੀਜੇ ਸ਼ਖਸ ਹਨ, ਜਿਹੜੇ ਇਹ ਅਹੁਦਾ ਸੰਭਾਲਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.