ਜੰਮੂ, 24 ਜਨਵਰੀ, ਹ.ਬ. : ਜੇਐਂਡਕੇ ਵਿਚ ਹਿਜ਼ਬੁਲ ਅੱਤਵਾਦੀਆਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਬਰਖਾਸਤ ਡੀਐਸਪੀ ਦਵਿੰਦਰ ਸਿੰਘ ਦੇ ਬਾਰੇ ਵਿਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ। ਸੂਤਰਾਂ ਦੇ ਅਨੁਸਾਰ ਦਵਿੰਦਰ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਲਈ 3 ਅਲੱਗ ਅਲੱਗ ਘਰ ਬਣਾਏ ਹੋਏ ਸੀ। ਐਨਆਈਏ ਵੀਰਵਾਰ ਨੂੰ ਦਵਿੰਦਰ ਨੂੰ ਟਰਾਂਜਿਟ ਰਿਮਾਂਡ 'ਤੇ ਲੈਕੇ ਜੰਮੂ ਪੁੱਜੀ। ਦਵਿੰਦਰ ਅਤੇ ਤਿੰਨ ਹੋਰਾਂ ਨੂੰ ਐਨਆਈਏ ਕੋਰਟ ਨੇ 15 ਦਿਨ ਦੇ ਰਿਮਾਂਡ 'ਤੇ ਭੇਜਿਆ। ਇਸ ਤੋਂ ਪਹਿਲਾਂ ਦਵਿੰਦਰ ਦੇ ਸ੍ਰੀਨਗਰ ਸਥਿਤ ਘਰ ਤੋਂ ਐਨਆਈਏ ਨੇ ਬੁਧਵਾਰ ਨੂੰ ਛਾਪੇਮਾਰੀ ਕੀਤੀ। ਛਾਪੇਮਰੀ ਦੌਰਾਨ ਸਾਢੇ ਸੱਤ ਲੱਖ ਰੁਪਏ, Îਇੱਕ ਨਕਸ਼ਾ ਅਤੇ ਕੁਝ ਸੰਵੇਦਨਸ਼ੀਲ ਦਸਤਾਵੇਜ਼  ਮਿਲੇ ਹਨ। ਐਨਆਈਏ ਨੇ ਸ੍ਰੀਨਗਰ ਦੇ ਗੁਲਸ਼ਨ ਨਗਰ  ਸਥਿਤ ਇੱਕ ਡਾਕਟਰ ਦੇ ਘਰ ਤੇ ਵੀ ਛਾਪੇਮਾਰੀ ਕੀਤੀ। ਛਾਪੇਮਾਰੀ ਵਿਚ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਸੂਤਰਾਂ ਅਨੁਸਾਰ ਦਵਿੰਦਰ ਨੇ ਅਪਣੇ ਘਰ ਵਿਚ ਅੱਤਵਾਦੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.