ਜਲਾਲਾਬਾਦ, 24 ਜਨਵਰੀ, ਹ.ਬ. : ਹਲਕਾ ਜਲਾਲਾਬਾਦ ਪਿੰਡ ਭੜੋਲੀ ਵਾਲਾ ਤੋਂ ਪੇਸ਼ੇ ਵਜੋਂ ਦੰਦ ਸਾਜ ਦਾ ਕੰਮ ਕਰਨ ਵਾਲੇ ਮੁਖਤਿਆਰ ਸਿੰਘ ਉਰਫ ਮੁੱਖਾ ਨਾਮੀ ਸ਼ਖ਼ਸ ਦੇ ਵੱਲੋਂ ਪਿੰਡ ਪਾਲੀ ਵਾਲਾ ਤੋਂ ਤਿੰਨ ਬੱਚਿਆਂ ਦੀ ਮਾਂ ਨੂੰ ਕਾਰ 'ਚ ਫਰਾਰ ਕਰ ਲਿਆ ਗਿਆ ਜਿਸ ਦਾ ਪਤਾ ਲੱਗਣ ਤੇ ਲੜਕੀ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਕਤ ਦੋਨਾਂ ਦਾ ਰਸਤਾ ਰੋਕਿਆ ਗਿਆ ਤਾਂ ਦੋਸ਼ੀ ਮੁੱਖਾ ਦੇ ਵੱਲੋਂ ਸਵਿਫਟ ਕਾਰ ਨੂੰ ਬੇਤਹਾਸ਼ਾ ਸਪੀਡ ਤੇ ਭਜਾਇਆ ਗਿਆ ਅਤੇ ਬੇਕਾਬੂ ਹੋਈ ਕਾਰ ਕਣਕ ਦੇ ਖੇਤਾਂ ਵਿੱਚ ਪਲਟ ਗਈ ਜਿਸ ਦੌਰਾਨ ਕਾਰ ਵਿੱਚ ਸਵਾਰ ਤਿੰਨ ਬੱਚਿਆਂ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਆਰੋਪੀ ਆਸ਼ਕ ਦੇ ਮਾਮੂਲੀ ਸੱਟਾਂ ਆਈਆਂ । ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਵੇਰੋਕਾ ਦੇ ਐੱਸ ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭੜੋਲੀ ਵਾਲਾ ਦਾ ਮੁੱਖਾ ਜੋ ਕਿ ਉੁਕਤ ਜਨਾਨੀ ਦੇ ਘਰ ਆਉਂਦਾ ਜਾਂਦਾ ਸੀ ਅਤੇ ਉਕਤ ਔਰਤ ਜਿਸ ਦੇ ਕਿ ਤਿੰਨ ਬੱਚੇ ਹਨ ਉਸ ਦੇ ਆਰੋਪੀ ਮੁੱਖਾ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਦੇ ਚੱਲਦਿਆਂ ਬੀਤੀ ਸ਼ਾਮ ਦੋਵੇਂ ਕਾਰ ਵਿੱਚ ਸਵਾਰ ਹੋ ਕੇ ਸ਼ਹਿਰ ਤੋਂ ਪਿੰਡ ਵੱਲ ਨੂੰ ਆ ਰਹੇ ਸਨ ਅਤੇ ਜਦ ਇਸ ਗੱਲ ਦੀ ਔਰਤ ਦੇ ਸਹੁਰਿਆਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਨੇ ਦੋਵਾਂ ਦਾ ਰਾਹ ਰੋਕਣ ਦੀ ਕੋਸ਼ਿਸ਼  ਕਰਨ ਤੇ ਆਰੋਪੀ ਦੇ ਵੱਲੋਂ ਕਾਰ ਬੇਤਹਾਸ਼ਾ ਸਪੀਡ ਤੇ ਭਜਾਈ ਗਈ ਅਤੇ ਬੇਕਾਬੂ ਹੋ ਸੜਕ ਕਿਨਾਰੇ ਕਣਕ ਦੇ ਖੇਤਾਂ ਵਿੱਚ ਪਲਟ ਗਈ ਜਿਸ ਦੀ ਵਜ੍ਹਾ ਨਾਲ ਉਕਤ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਧਾਰਾ 304 ਦੇ ਤਹਿਤ ਥਾਣਾ ਵੇਰੋਕਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਔਰਤ ਦੇ ਤਿੰਨ ਬੱਚੇ ਜੋ ਕਿ ਕ੍ਰਮਵਾਰ ਲੜਕਾ 15 ਲੜਕੀ 12 ਅਤੇ 13 ਸਾਲ ਹਨ ਇਲਾਕੇ ਦੇ ਵਿੱਚ ਜਿੱਥੇ ਇਸ ਘਟਨਾ ਦੀ ਚਰਚਾ ਜ਼ੋਰਾਂ ਤੇ ਹੈ ਉਥੇ ਹੀ ਉਪਰੋਕਤ ਐਕਸੀਡੈਂਟ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।  ਉਪਰੋਕਤ ਸਾਰੇ ਮਾਮਲੇ ਦੀ ਜਾਣਕਾਰੀ ਥਾਣਾ ਵੇਰੋਕਾ ਦੇ ਇੰਚਾਰਜ ਐੱਸ ਆਈ ਸਲਵਿੰਦਰ ਸਿੰਘ ਨੇ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.