ਕਪੂਰਥਲਾ, 24 ਜਨਵਰੀ, ਹ.ਬ. : ਕਪੂਰਥਲਾ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ਦੇ ਨਾਲ ਲੱਗਦੇ ਪਿੰਡ ਬਾਘੂਵਾਲ ਫੱਤੂਢੀਂਗਾ ਵਿਚ  ਵੀਰਵਾਰ ਬਾਅਦ ਦੁਪਹਿਰ ਰੋਟੀ ਮਿਲਣ ਵਿਚ ਦੇਰੀ 'ਤੇ ਗੁੱਸੇ ਵਿਚ ਆਏ ਪਤੀ ਨੇ ਪਤਨੀ ਦੇ ਸਿਰ 'ਤੇ ਕੋਲ ਪਈ ਕਹੀ ਨਾਲ ਵਾਰ ਕੀਤਾ।  ਪਤਨੀ ਨੇ ਸਿਰ ਪਿੱਛੇ ਕੀਤਾ ਅਤੇ ਕਹੀ ਗਲ਼ ਵਿਚ ਜਾ ਲੱਗੀ। ਜਿਸ ਕਾਰਨ ਔਰਤ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 38 ਸਾਲਾ ਬਿਮਲਾ ਪਤਨੀ ਪ੍ਰੇਮ ਸਿੰਘ ਨਿਵਾਸੀ ਪਿੰਡ ਬਾਘੂਵਾਲਾ ਫੱਤੂਢੀਂਗਾ ਦੇ ਰੂਪ ਵਿਚ ਹੋਈ ਹੈ। ਥਾਣਾ ਫੱਤੂਢੀਂਗਾ ਦੇ ਇੰਚਾਰਜ ਚੰਨਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੀਰਵਾਰ ਸ਼ਾਮ ਸੂਚਨਾ ਮਿਲੀ ਸੀ ਕਿ ਪਿੰਡ ਬਾਘੂਵਾਲ Îਨਿਵਾਸੀ 38 ਸਾਲਾ ਔਰਤ ਦੀ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਔਰਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਤੀ-ਪਤਨੀ ਵਿਚ ਬਾਅਦ ਦੁਪਹਿਰ ਰੋਟੀ ਦੇਰੀ ਨਾਲ ਮਿਲਣ ਕਾਰਨ ਝਗੜਾ ਹੋ ਗਿਆ ਸੀ। ਪਤੀ ਨੇ ਗੁੱਸੇ ਵਿਚ ਆ ਕੇ ਕੋਲ ਪਈ ਕਹੀ ਨਾਲ ਔਰਤ ਦੇ ਸਿਰ  'ਤੇ ਵਾਰ ਕੀਤਾ। ਔਰਤ ਬਚਣ ਲਈ ਪਿੱਛੇ ਹਟੀ ਤਾਂ ਕਹੀ ਉਸ ਦੇ ਗਲ਼ 'ਤੇ ਜਾ ਲੱਗੀ। ਮ੍ਰਿਤਕ ਔਰਤ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਵੱਡਾ ਬੇਟਾ 12ਵੀਂ ਵਿਚ ਪੜ੍ਹਦਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.