ਯਰੂਸ਼ਲਮ, 24 ਜਨਵਰੀ, ਹ.ਬ. : ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਵਿਸ਼ਵ ਨੇਤਾਵਾਂ ਨੂੰ ਈਰਾਨ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਅਪੀਲ ਕੀਤੀ। ਇੱਥੇ ਵਰਲਡ ਹੌਲਕਾਸਟ ਫੋਰਮ ਵਿਚ ਮੌਜੂਦ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਮਾਈਕ ਪੇਂਸ ਨੇ ਕਿਹਾ ਕਿ ਦੁਨੀਆ ਭਰ ਵਿਚ ਯਹੂਦੀ ਵਿਰੋਧੀ  ਨਫਰਤੀ ਧਾਰਾ ਨੂੰ ਉਜਾਗਰ ਕਰਨ ਅਤੇ ਉਸ ਦਾ ਮੁਕਾਬਲਾ ਕਰਨ।
ਉਨ੍ਹਾਂ ਨੇ ਕਿਹਾ, ਇਸੇ ਜਜ਼ਬੇ ਨਾਲ ਸਾਨੂੰ ਯਹੂਦੀ ਵਿਰੋਧ ਨੂੰ ਹਵਾ ਦੇਣ ਵਾਲੇ ਪ੍ਰਮੁੱਖ ਦੇਸ਼ ਦੇ ਖ਼ਿਲਾਫ਼ ਖੜ੍ਹਾ ਹੋਣਾ ਹੋਵੇਗਾ, ਉਸ ਸਰਕਾਰ ਦੇ ਖ਼ਿਲਾਫ਼ ਖੜ੍ਹਾ ਹੋਣਾ ਹੋਵੇਗਾ ਜੋ ਹੈਲੀਕਾਸਟ (ਦੂਜੇ ਵਿਸ਼ਵ ਯੁੱਧ ਵਿਚ ਯਹੂਦੀਆਂ ਦੇ ਕਤਲੇਆਮ) ਨੂੰ ਰਾਜ ਦੀ ਨੀਤੀ ਦੇ ਤਹਿਤ ਇਨਕਾਰ ਕਰਦੀ ਹੈ ਅਤੇ ਇਜ਼ਰਾਈਲ ਨੂੰ ਨਕਸ਼ੇ ਤੋਂ ਮਿਟਾਉਣ ਦੀ ਗੱਲ ਕਰਦੀ ਹੈ। ਦੁਨੀਆ ਨੂੰ ਮਜ਼ਬੂਤੀ ਦੇ ਨਾਲ ਇਸਲਾਮਿਕ ਗਣਰਾਜ ਈਰਾਨ ਦੇ ਖ਼ਿਲਾਫ਼ ਖੜ੍ਹਾ ਹੋਣਾ ਹੋਵੇਗਾ। ਮਾਈਕ ਪੇਂਸ ਦੀ ਟਿੱਪਣੀ ਦਾ ਇਜ਼ਰਾਈਲੀ ਸਰੋਤਿਆਂ ਨੇ ਪੁਰਜ਼ੋਰ ਤਰੀਕੇ ਨਾਲ ਸਮਰਥਨ ਕੀਤਾ। ਇਜ਼ਰਾਈਲ, ਈਰਾਨ ਨੂੰ ਅਪਣਾ ਸਭ ਤੋਂ ਵੱਡਾ ਦੁਸਮਨ ਮੰਨਦਾ ਹੈ। ਅਮਰੀਕੀ ਉਪ ਰਾਸ਼ਟਰਪਤੀ ਨੇ ਭਾਵੁਕ  ਹੋ ਕੇ ਹੌਲਕਾਸਟ ਦੇ ਪੀੜਤਾਂ ਅਤੇ ਜ਼ਿੰਦਾ ਬਚੇ ਲੋਕਾਂ ਦੇ ਬਾਰੇ ਵਿਚ ਦੱਸਿਆ। ਦੱਸ ਦੇਈਏ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਨਾਜੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਰੀਬ 60 ਲੱਖ ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.