ਪਕਨਬਾਰੂ, 24 ਜਨਵਰੀ, ਹ.ਬ. : Îਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਦੇ ਤਟ 'ਤੇ 20 ਪਰਵਾਸੀ ਕਾਮਿਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਡੁੱਬ ਜਾਣ ਤੋਂ ਬਾਅਦ 10 ਲੋਕ ਲਾਪਤਾ ਹੋ ਗਏ। ਖੋਜ ਤੇ ਬਚਾਅ ਮੁਹਿੰਮ ਦੇ ਤਹਿਤ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਿਸ਼ਤੀ ਗੁਆਂਢੀ ਦੇਸ਼ ਮਲੇਸ਼ੀਆ ਜਾ ਰਹੀ ਸੀ ਅਤੇ ਸ਼ਾਮ ਵੇਲੇ ਸਮੁੰਦਰ ਦੀ ਤੇਜ਼ ਲਹਿਰਾਂ ਵਿਚ ਉਹ ਡੁੱਬਣ ਲੱਗੀ। ਸਥਾਨਕ ਖੋਜ ਅਤੇ ਬਚਾਅ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ 'ਤੇ 20 ਲੋਕ ਸਵਾਰ ਸਨ ਅਤੇ 10 ਲੋਕਾਂ ਨੂੰ ਬਚਾ ਲਿਆ ਗਿਆ ਜਦ ਕਿ 10 ਹੋਰ ਅਜੇ ਵੀ ਲਾਪਤਾ ਹਨ। ਬਚਾਏ ਗਏ ਕਾਮਿਆਂ ਨੇ ਲਾਈਫ ਜੈਕਟ ਪਹਿਨ ਰੱਖੀ ਸੀ, ਉਨ੍ਹਾਂ ਬੁਧਵਾਰ ਦੁਪਹਿਰ ਮਛੇਰਿਆਂ ਨੇ ਦੇਖਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਪਰਵਾਸੀ ਕਾਨੂੰਨੀ ਤੌਰ 'ਤੇ ਜਾ ਰਹੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.