ਜਲੰਧਰ, 24 ਜਨਵਰੀ, ਹ.ਬ. : ਪਾਸਪੋਰਟ ਧਾਰਕਾਂ ਦੀ ਸਹੂਲਤ ਲਈ ਇੱਕ ਵੱਡੀ ਮੁਹਿੰਮ ਦੇ ਤਹਿਤ ਕੇਂਦਰੀ ਵਿਦੇਸ਼ ਮੰਤਰਾਲਾ ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ 9ਵੇਂ ਅਤੇ 7ਵੇਂ ਮਹੀਨੇ ਐਸਐਮਐਸ ਭੇਜ ਕੇ ਪਾਸਪੋਰਟ ਨੂੰ ਰੀਨਿਊ ਕਰਾਉਣ ਬਾਰੇ ਸੁਚੇਤ ਕਰੇਗਾ। ਖੇਤਰੀ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਕਿਹਾ ਕਿ ਅਕਸਰ ਇਹ ਗੱਲ ਵੇਖੀ ਗਈ ਹੈ ਕਿ ਪਾਸਪੋਰਟ ਧਾਰਕ ਸਮੇਂ 'ਤੇ ਪਾਸਪੋਰਟ ਨੂੰ ਰੀਨਿਊ ਕਰਾਉਣਾ ਭੁੱਲ ਜਾਂਦੇ ਹਨ। ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਕਈ ਮਹੀਨੇ ਬਾਅਦ ਵੀ ਉਹ ਅਪਣੇ ਪਾਸਪੋਰਟ ਨੂੰ ਰੀਨਿਊ ਨਹੀਂ ਕਰਾਉਂਦੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਦੀ ਪਾਸਪੋਰਟ ਦੀ 6 ਮਹੀਨੇ ਦੀ ਵੈਲੀਡਿਟੀ ਬਾਕੀ ਹੈ, ਉਹੀ ਵਿਦੇਸ਼ ਜਾ ਸਕਦਾ ਹੈ। ਲੋਕ ਅਜਿਹੀ ਸਥਿਤੀ ਵਿਚ ਜਲਦਬਾਜ਼ੀ ਵਿਚ ਪਾਸਪੋਰਟ ਨੂੰ ਰੀਨਿਊ ਕਰਾਉਣ ਲਈ ਦਫ਼ਤਰ ਵਿਚ ਆਉਂਦੇ ਹਨ।
ਕਈ ਵਾਰ ਤਾਂ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਲੋਕ ਵਿਦੇਸ਼ ਜਾਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਕਿਸੇ ਨੂੰ ਐਮਰਜੈਂਸੀ ਕਾਰਨ ਵਿਦੇਸ਼ ਜਾਣਾ ਪੈਂਦਾ ਹੈ ਪਰ ਉਹ ਵਿਦੇਸ਼ ਨਹੀਂ ਜਾ ਸਕਦਾ। ਕਿਉਂÎਕਿ ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਵਿਚ 6 ਮਹੀਨੇ ਤੋਂ ਘੱਟ ਦਾ ਸਮਾਂ ਬਾਕੀ ਹੁੰਦਾ ਹੈ।
ਬਾਲੀ ਨੇ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਵਿਦੇਸ਼ ਮੰਤਰਾਲਾ ਨੇ ਐਸਐਮਐਸ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਐਸਐਮਐਸ ਰਾਹੀਂ ਪਾਸਪੋਰਟ ਧਾਰਕਾਂ ਨੂੰ ਪਾਸਪੋਰਟ ਦੀ ਮਿਆਦ ਖਤਮ ਹੋਣ ਬਾਰੇ ਯਾਦ ਕਰਾਇਆ ਜਾਵੇਗਾ। ਉਨ੍ਹਾਂ ਪਾਸਪੋਰਟ ਸੇਵਾ ਐਪ ਰਾਹੀਂ ਮੋਬਾਇਲ ਤੋਂ ਅਪਲਾਈ ਕਰਨ ਬਾਰੇ ਵੀ ਜਾਣਕਾਰੀ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.