ਓਵਰਡੋਜ਼ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਦੇ ਮਾਮਲੇ 'ਚ ਸੁਣਾਈ ਗਈ ਸਜ਼ਾ

ਵਾਸ਼ਿੰਗਟਨ, 25 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਦਰਦ ਨਿਵਾਰਕ ਦਵਾਈਆਂ ਦੀ ਓਵਰਡੋਜ਼ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਬੋਸਟਨ  ਵਿੱਚ ਯੂਐਸ ਜ਼ਿਲ•ਾ ਜੱਜ ਨੇ ਦਵਾ ਕੰਪਨੀ 'ਇਨਸਿਸ' ਦੇ ਸੰਸਥਾਪਕ ਜੌਨ ਐਨ ਕਪੂਰ ਨੂੰ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ। ਕਪੂਰ 'ਤੇ ਦੋਸ਼ ਹੈ ਕਿ ਉਸ ਨੇ ਜ਼ਿਆਦਾ ਤੇਜ਼ ਦਰਦ ਨਿਵਾਰਕ ਦਵਾਈ ਲਿਖਣ ਲਈ ਡਾਕਟਰਾਂ ਨੂੰ ਰਿਸ਼ਵਤ ਦਿੱਤੀ ਸੀ। ਦਵਾ ਕੰਪਨੀ ਇਨਸਿਸ ਨੇ 2012 ਤੋਂ 2015 ਤੱਕ ਡਾਕਟਰਾਂ ਨੂੰ ਮੋਟੀ ਰਿਸ਼ਵਤ ਦੇ ਕੇ ਆਪਣੀ ਦਰਦ ਨਿਵਾਰਕ ਸਪ੍ਰੇ ਸਬਸਿਸ ਮਰੀਜ਼ਾਂ ਨੂੰ ਦਿਵਾਈ, ਜਦਕਿ ਉਨ•ਾਂ ਨੂੰ ਇਸ ਦੀ ਲੋੜ ਨਹੀਂ ਸੀ। ਇਸ ਤੋਂ ਇਲਾਵਾ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਆਪਣੀ ਚਲਾਕੀ ਨਾਲ ਬੇਵਕੂਫ਼ ਬਣਾਇਆ। ਗ਼ਲਤ ਢੰਗ ਅਪਣਾ ਕੇ ਦਵਾਈ ਦਾ ਖਰਚ ਏਜੰਟ ਤੋਂ ਕਲੀਅਰ ਕਰਵਾਇਆ। ਸਬਸਿਸ ਬਣਾਉਣ ਵਿੱਚ ਫੈਂਟਾਮਿਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਮਾਰਫਿਨ ਤੋਂ ਵੀ 50 ਤੋਂ 100 ਗੁਣਾ ਹੈਵੀ ਡੋਜ਼ ਹੁੰਦਾ ਹੈ। ਇÂ ਦਵਾਈ ਲਾਇਲਾਜ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ, ਪਰ ਇਨਸਿਸ ਕੰਪਨੀ ਨੇ ਮੁਨਾਫ਼ਾ ਕਮਾਉਣ ਲÂਂੀ ਸਾਧਾਰਣ ਦਰਦ ਵਾਲੇ ਮਰੀਜ਼ਾਂ ਨੂੰ ਵੀ ਇਹ ਦਵਾਈ ਵੇਚੀ ਸੀ। ਇਸ ਦਵਾਈ ਵਿੱਚ ਇੱਕ ਸਮੱਸਿਆ ਇਹ ਸੀ ਕਿ ਇਸ ਦੀ ਲਤ ਲਗ ਜਾਂਦੀ ਸੀ, ਕਿਉਂਕਿ ਇਸ ਵਿੱਚ 'ਫੈਂਟੇਨਿਲ' ਪਾਇਆ ਜਾਂਦਾ ਸੀ, ਜੋ ਕਿ ਇੱਕ ਤਰ•ਾਂ ਦਾ ਓਪੀਆਈਡ ਹੈ। 2012 ਵਿੱਚ ਇਨਸਿਸ ਦੀ ਵਿਕਰੀ 86 ਲੱਖ ਡਾਲਰ ਸੀ। ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਦੀ ਸਟ੍ਰੈਟਜੀ ਨਾਲ 2015 ਵਿੱਚ ਵਿਕਰੀ 32.9 ਕਰੋੜ ਡਾਲਰ ਪਹੁੰਚ ਗਈ। ਇੰਨੇ ਭਾਰੀ ਮੁਨਾਫ਼ੇ ਦੇ ਚਲਦਿਆਂ ਕੰਪਨੀ ਨੂੰ 2013 ਵਿੱਚ ਆਈਪੀਓ ਲਿਆਉਣ ਵਿੱਚ ਵੀ ਮਦਦ ਮਿਲੀ ਸੀ। ਇਸ ਤੋਂ ਪਹਿਲਾਂ ਕੰਪਨੀ ਦੇ ਚਾਰ ਸਾਬਕਾ ਅਧਿਕਾਰੀਆਂ ਨੂੰ ਬੋਸਟਨ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ, ਜਿਨ•ਾਂ ਨੂੰ ਤਿੰਨ ਸਾਲ ਤੋਂ ਘੱਟ ਸਮੇਂ ਦੀ ਸਜ਼ਾ ਸੁਣਾਈ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.