ਗੁਰੂ ਕੀ ਨਗਰੀ 'ਚ ਚੱਲ ਰਹੇ ਹੁੱਕਾ ਬਾਰ ਅਤੇ ਸ਼ਰਾਬਖਾਨਿਆਂ ਦਾ ਪਰਦਾ ਫ਼ਾਸ਼

ਪੁਲਿਸ ਨੇ ਚਾਰ ਰੈਸਟੋਰੈਂਟਸ ਵਿਰੁੱਧ ਮਾਮਲਾ ਦਰਜ ਕੀਤਾ

ਅੰਮ੍ਰਿਤਸਰ, 26 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਾਹ 'ਤੇ ਲੱਗੇ ਬੁੱਤਾਂ ਦਾ ਮਾਮਲਾ ਬੇਹੱਦ ਭਖਿਆ ਹੋਇਆ ਪਰ ਸ਼ਹਿਰ ਵਿਚ ਚੱਲ ਰਹੇ ਹੁੱਕਾ ਬਾਰ ਅਤੇ ਸ਼ਰਾਬਖਾਨਿਆਂ ਵੱਲ ਕਿਸੇ ਦਾ ਧਿਆਨ ਨਾ ਗਿਆ। ਪੁਲਿਸ ਨੇ ਚਾਰ ਰੈਸਟੋਰੈਂਟਸ ਵਿਰੁੱਧ ਹੁੱਕਾ ਬਾਰ ਚਲਾਉਣ ਨਾਜਾਇਜ਼ ਸ਼ਰਾਬ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ। ਰਣਜੀਤ ਐਵੇਨਿਊ ਸਥਿਤ ਇਨ•ਾਂ ਰੈਸਟੋਰੈਂਟਸ ਦੀ ਸ਼ਨਾਖ਼ਤ ਬਲਾਈਂਡ ਟਾਇਗਰ, ਜੋਕਰ ਬਾਰ, ਓਲੀਵੀਆ ਅਤੇ ਔਰਾ ਰੈਸਟੋਰੈਂਟ ਵਿਚ ਵਜੋਂ ਕੀਤੀ ਗਈ ਹੈ। ਸ਼ਨਿੱਚਰਵਾਰ ਰਾਤ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਚਾਰ ਹੁੱਕੇ, ਭਾਰੀ ਮਾਤਰਾ ਵਿਚ ਫਲੇਵਰ ਅਤੇ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਏ.ਡੀ.ਸੀ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.