ਰੱਬਾ ਫਾਈਨ ਫੂਡਸ ਸਣੇ ਕਈ ਥਾਵਾਂ 'ਤੇ ਦਿੱਤਾ ਸੀ ਲੁੱਟ ਦੀ ਘਟਨਾ ਨੂੰ ਅੰਜਾਮ

ਮਿਲਟਨ (ਉਨਟਾਰੀਓ) , 27 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸੂਬੇ ਉਨਟਾਰੀਓ ਵਿੱਚ ਪੰਜਾਬੀਆਂ ਦੇ ਇੱਕ ਰੈਸਟੋਰੈਂਟ ਨੂੰ ਲੁੱਟਣ ਵਾਲੇ ਚਾਰ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਨ•ਾਂ ਵਿੱਚ ਦੋ ਬਰੈਂਪਟਨ ਤੇ ਦੋ ਇਟੋਬੀਕੋਕ ਦੇ ਵਾਸੀ ਹਨ। ਇਨ•ਾਂ ਨੇ ਇੱਕੋ ਰਾਤ ਰੱਬਾ ਫਾਈਨ ਫੂਡਸ ਸਣੇ ਕਈ ਥਾਵਾਂ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਬਰਲਿੰਗਟਨ ਅਤੇ ਮਿਲਟਨ ਸ਼ਹਿਰਾਂ ਵਿੱਚ 25 ਅਤੇ 26 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਈ ਥਾਵਾਂ 'ਤੇ ਲੁੱਟ ਹੋਈ ਸੀ। ਪਹਿਲੀ ਘਟਨਾ ਮਿਲਟਨ ਸ਼ਹਿਰ ਦੇ ਡੇਰੀ ਰੋਡ 'ਤੇ ਪੈਂਦੇ ਪੰਜਾਬੀਆਂ ਦੇ ਇੱਕ ਰੈਸਟੋਰੈਂਟ 'ਰੱਬਾ ਫਾਈਨ ਫੂਡਸ' ਉੱਤੇ ਵਾਪਰੀ, ਜਿੱਥੇ ਰਾਤ ਨੂੰ ਲਗਭਗ 12 ਵਜੇ ਦੋ ਲੁਟੇਰੇ ਦਾਖ਼ਲ ਹੋਏ ਅਤੇ ਰੈਸਟੋਰੈਂਟ ਦੇ ਕਲਰਕ ਕੋਲੋਂ ਨਕਦੀ ਖੋਕ ਕੇ ਫਰਾਰ ਹੋ ਗਏ। ਉਨ•ਾਂ ਕੋਲ ਕਾਲੇ ਰੰਗ ਦੀ ਇੱਕ ਗੱਡੀ ਸੀ।
ਪੁਲਿਸ ਨੇ ਦੱਸਿਆ ਕਿ ਇਨ•ਾਂ ਲੁਟੇਰਿਆਂ ਨੇ ਹੀ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਰਾਤ ਨੂੰ ਲਗਭਗ ਇੱਕ ਵਜੇ ਬਰਲਿੰਗਟਨ ਸ਼ਹਿਰ ਵਿੱਚ 1170 ਗਲਫ਼ ਲਾਈਨ ਵਿਖੇ ਪੈਂਦੇ ਐਸੋ ਗੈਸ ਸਟੇਸ਼ਨ 'ਤੇ ਨਕਦੀ ਲੁੱਟੀ। ਇਸ ਤੋਂ ਕੁਝ ਮਿੰਟ ਬਾਅਦ ਹੀ ਇਹ ਚਾਰੇ ਲੁਟੇਰੇ 5539 ਹਾਰਵੈਸਟਰ ਰੋਡ 'ਤੇ ਪੈਂਦੇ ਐਸੋ ਗੈਸ ਸਟੇਸ਼ਨ 'ਤੇ ਗਏ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ।
ਪੁਲਿਸ ਨੇ ਇਸ ਲੁਟੇਰਾ ਗਿਰੋਹ ਨੂੰ ਡੋਰਵਲ ਡਰਾਈਵ 'ਤੇ ਕੁਈਨਜ਼ ਐਲਿਜ਼ਾਬੈਥ ਵੇਅ ਵਿਖੇ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਇਨ•ਾਂ ਦੀ ਕਾਰ ਵਿੱਚੋਂ ਨਕਦੀ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.