ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਵਿਰੋਧੀ ਪਾਰਟੀਆਂ ਨੂੰ ਭੇਜੇ ਖ਼ਤ

ਔਟਾਵਾ, 27 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਘੱਟਗਿਣਤੀ ਲਿਬਰਲ ਸਰਕਾਰ ਨੇ 'ਨਾਫ਼ਟਾ' ਸਮਝੌਤੇ ਨੂੰ ਪਾਸ ਕਰਨ ਲਈ ਵਿਰੋਧੀ ਧਿਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੰਜ਼ਰਵੇਟਿਵ, ਐਨਡੀਪੀ, ਬਲਾਕ ਕਿਊਬਿਕ ਅਤੇ ਗਰੀਨ ਪਾਰਟੀ ਦੇ ਨੇਤਾਵਾਂ ਨੂੰ ਖ਼ਤ ਭੇਜ ਕੇ ਨਾਫ਼ਟਾ ਲਈ ਉਨ•ਾਂ ਦਾ ਸਮਰਥਨ ਮੰਗਿਆ ਹੈ।   ਉਪ ਪ੍ਰਧਾਨ ਮੰਤਰੀ ਕ੍ਰਿਸਟੀ ਫਰੀਲੈਂਡ ਨੇ ਕਿਹਾ ਕਿ ਨਵਾਂ ਯੂਐਸ-ਮੈਕਸਿਕੋ-ਕੈਨੇਡਾ ਸਮਝੌਤਾ ਲਿਬਰਲ ਸਰਕਾਰ ਦੀ ਪਹਿਲੀ ਤਰਜੀਹ ਹੈ। ਸਿਆਸਤ ਨੂੰ ਕੈਨੇਡੀਅਨ ਨਾਗਰਿਕਾਂ ਤੇ ਹਿੱਤਾਂ ਦੇ ਪੱਖ ਵਿੱਚ ਰੱਖਣਾ ਚਾਹੀਦਾ ਹੈ ਅਤੇ ਸਮਝੌਤਾ ਨੇਪਰੇ ਚਾੜਨ ਲਈ ਸੰਸਦ ਨੂੰ ਇਕੱਠਿਆਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਐਨਡੀਪੀ ਅਤੇ ਬਲਾਕ ਕਿਊਬਿਕ ਨੇ ਇਹ ਸੰਕੇਤ ਦਿੱਤੇ ਹਨ ਕਿ ਯੂਰਪੀ ਵਪਾਰਕ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਉਨ•ਾਂ ਨੂੰ ਕੋਈ ਕਾਹਲ਼ੀ ਨਹੀਂ ਹੈ, ਜਿਸ ਦੀ ਅਮਰੀਕਾ ਅਤੇ ਮੈਕਸਿਕੋ ਪਹਿਲਾਂ ਹੀ ਪੁਸ਼ਟੀ ਕਰ ਚੁੱਕੇ ਹਨ। ਜਦਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਨ•ਾਂ ਨੂੰ ਇਸ ਸਮਝੌਤੇ ਬਾਰੇ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਇਹ ਅਧਿਐਨ ਕਰਨਾ ਚਾਹੁੰਦੇ ਹਨ ਕਿ ਇਸ ਦੇ ਕੀ ਪ੍ਰਭਾਵ ਪੈਣਗੇ ਅਤੇ ਸਰਕਾਰ ਉਨ•ਾਂ ਨੂੰ ਕੋਈ ਕਿਵੇਂ ਹੱਲ ਕਰੇਗੀ।
ਫਰੀਲੈਂਡ ਨੇ ਕਿਹਾ ਕਿ ਇਸ ਮੁੱਦੇ 'ਤੇ ਪੂਰਨ, ਸਪੱਸ਼ਟ ਤੇ ਜ਼ੋਰਦਾਰ ਬਹਿਸ ਕੀਤੀ ਜਾ ਸਕਦੀ ਹੈ, ਪਰ ਇਸ ਸਮਝੌਤੇ ਨੂੰ ਹੋਰ ਨਾ ਲਟਕਾਇਆ ਜਾਵੇ।  ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਿਆਸਤ ਤੋਂ ਅਹਿਮ ਕੈਨੇਡੀਅਨ ਨਾਗਰਿਕਾਂ ਦੇ ਹਿੱਤ ਹਨ। ਇਸ ਲਈ ਇਨ•ਾਂ ਨੂੰ ਅੱਗੇ ਰੱਖਿਆ ਜਾਵੇ।  ਫਰੀਲੈਂਡ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੀਆਂ ਪਾਰਟੀਆਂ ਦੇ ਨੇਤਾ ਇਸ ਦੇ ਪੱਖ ਵਿੱਚ ਉੱਤਰਨਗੇ ਅਤੇ ਜਲਦ ਤੋਂ ਜਲਦ ਇਹ ਸਮਝੌਤਾ ਨੇਪਰੇ ਚਾੜਿ•ਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.