ਬਟਾਲਾ, 28 ਜਨਵਰੀ, ਹ.ਬ. : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਪੁਰਾ ਵਿਚ ਸੋਮਵਾਰ ਨੂੰ ਕਾਂਗਰਸੀ ਸਰਪੰਚ ਦੇ ਬੇਟੇ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਜਿਸ ਪਿੰਡ ਦੇ ਇੱਕ ਵਿਅਕਤੀ ਨੇ ਅੰਜਾਮ ਦਿੱਤਾ ਹੈ। ਉਹ ਪਹਿਲਾਂ ਵੀ ਹੱਤਿਆ ਦੇ ਇੱਕ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ। ਇਨ੍ਹਾਂ ਦਿਨਾਂ ਪੈਰੋਲ 'ਤੇ ਆਇਆ ਹੋਇਆ ਹੈ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਾਰੇ ਗਏ ਨੌਜਵਾਨ ਦੀ ਪਛਾਣ ਪਿੰਡ ਹਰਪੁਰਾ ਦੇ 35 ਸਾਲਾ ਜਸਬੀਰ ਸਿੰਘ ਗੋਲੂ ਪੁੱਤਰ ਲੱਖਾ ਸਿੰਘ ਦੇ ਰੂਪ ਵਿਚ ਹੋਈ ਹੈ। ਉਸ ਦੀ ਮਾਂ ਸੁਖਜਿੰਦਰ ਕੌਰ ਕਾਂਗਰਸ ਦੇ ਸਮਥਨ ਦੇ ਨਾਲ ਪਿੰਡ ਦੀ ਸਰਪੰਚ ਹੈ ਅਤੇ ਪਤਨੀ ਬਲਾਕ ਸੰਮਤੀ ਦੀ ਮੈਂਬਰ ਹੈ। ਪਤਾ ਚਲਿਆ ਕਿ ਜਸਬੀਰ ਉਰਫ ਗੋਲੂ ਦੇ ਗੁਆਂਢ 'ਚ ਹੀ ਰਾਜਾ ਨਾਂ ਦੇ ਸ਼ਖ਼ਸ ਦੇ ਨਾਲ ਪੁਰਾਣੀ ਰੰਜਿਸ਼ ਚਲੀ ਆ ਰਹੀ ਹੈ, ਜੋ ਹੱਤਿਆ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ , ਉਹ ਇਨ੍ਹਾਂ ਦਿਨਾਂ ਪੈਰੋਲ 'ਤੇ ਆਇਆ ਹੋਇਆ ਹੈ। ਸੋਮਵਾਰ ਸਵੇਰੇ ਦਸ ਵਜੇ ਦੇ ਕਰੀਬ ਜਦ ਘਰ ਤੋਂ ਬਾਹਰ ਪੈਦਲ ਜਾ ਰਿਹਾ ਸੀ ਤਾਂ ਰਾਜਾ ਨੇ ਉਸ 'ਤੇ ਪੰਜ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ।
ਜ਼ਖਮੀ ਜਸਬੀਰ ਨੂੰ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ ਜਿੱਕੇ ਡਾਕਟਰਾਂ ਨੇ ਗੋਲੂ ਨੂੰ ਮ੍ਰਿਤਕ ਐਲਾਨ ਦਿੱਤਾ।  ਸੂਚਨਾ ਮਿਲਣ 'ਤੇ ਪੁਲਿਸ ਪਹੁੰਚ ਗਈ। ਹਸਪਤਾਲ ਵਿਚ ਪੋਸਟਮਾਰਟਮਮ ਦੇ ਨਾਲ ਹੋਰ ਕਾਰਵਾਈ ਸ਼ੁਰੂ ਕਰ ਦਿੱਤੀ।
ਗੋਲੂ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਹਰਪੁਰਾ ਵਿਚ ਸੋਗ ਦੀ ਲਹਿਰ ਦੌੜ ਗਈ। ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਹਸਪਤਾਲ ਪਹੁੰਚ ਗਏ। ਜਿਨ੍ਹਾਂ ਨੇ ਮ੍ਰਿਤਕ ਗੋਲੂ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਪਰਵਾਰ ਨੂੰ ਬਣਦਾ ਇਨਸਾਫ ਦਿਵਾਇਆ ਜਾਵੇਗਾ।
 

ਹੋਰ ਖਬਰਾਂ »

ਹਮਦਰਦ ਟੀ.ਵੀ.