ਲਾਸ ਏਂਜਲਸ, 28 ਜਨਵਰੀ, ਹ.ਬ. : ਗਾਇਕਾ ਬਿਲੀ ਇਲਿਸ਼ ਨੇ ਗ੍ਰੈਮੀ ਐਵਾਰਡਜ਼ ਵਿਚ ਚੋਟੀ ਦੇ ਵਰਗਾਂ ਵਿਚ ਹੂੰਝਾ ਫੇਰ ਦਿੱਤਾ। ਇਲਿਸ਼ ਨੇ ਅਪਣੇ ਭਰਾ ਅਤੇ ਰਿਕਾਰਡਿੰਗ ਪਾਰਟਨਰ ਫਿਨਿਅਸ ਓਕੋਨੋਲ ਨਾਲ ਮਿਲ ਕੇ ਛੇ ਪੁਰਸਕਾਰ ਹਾਸਲ ਕੀਤੇ। ਉਹ ਸੱਤ ਪੁਰਸਕਾਰਾਂ ਲਈ ਨਾਮਜ਼ਦ ਸਨ। ਇਲਿਸ਼ ਸਭ ਤੋਂ ਛੋਟੀ ਅਤੇ ਦੂਜੀ ਕਲਾਕਾਰ ਬਣ ਗਈ ਹੈ ਜਿਸ ਨੇ ਚਾਰ ਮੁੱਖ ਵਰਗਾਂ ਵਿਚ ਪੁਰਸਕਾਰ ਜਿੱਤੇ ਹਨ। ਇਸ ਤੋਂ ਪਹਿਲਾਂ ਕ੍ਰਿਸਟੋਫਰ ਕਰਾਸ ਨੇ 1981 ਵਿਚ ਚਾਰ ਵਰਗਾਂ ਵਿਚ ਅਹਿਮ ਪੁਰਸਕਾਰ ਜਿੱਤੇ ਸਨ। ਇਲਿਸ਼ ਨੂੰ ਸਾਲ ਦੀ ਐਲਬਮ, ਸਾਲ ਦੇ ਗੀਤ ਅਤੇ ਨਵੇਂ ਕਲਾਕਾਰ ਵਜੋਂ ਪੁਰਸਕਾਰ ਜਿੱਤੇ। ਉਸ ਨੂੰ ਪੌਗ ਸੋਲੋ ਪਰਫਾਰਮੈਂਸ ਦਾ ਪੁਰਸਕਾਰ ਨਹੀਂ ਮਿਲਿਆ ਜੋ ਲਿਜ਼ੇ ਨੇ ਜਿੱਤਿਆ। ਓਕੋਨੋਲ ਨੂੰ Îਇੰਜੀਨੀਅਰ ਐਲਬਮ ਅਤੇ ਸਾਲ ਦੇ ਪ੍ਰੋਡਿਊਸਰ ਵਿਚ ਪੁਰਸਕਾਰ ਮਿਲੇ। ਇਸ ਮੌਕੇ ਗਾਇਕਾ ਅੰਰਿਆਨਾ ਗ੍ਰੈਂਡੇ ਨੇ ਵੀ ਅਪਣੀ ਕਲਾਕਾਰ ਦੇ ਜੌਹਰ ਦਿਖਾਏ। ਇਲਿਸ਼ ਅਤੇ ਓਕੋਨੇਲ ਨੂੰ ਜਦੋਂ ਪੁਰਸਕਾਰਾਂ ਲਈ ਮੰਚ 'ਤੇ ਸੱਦਿਆ ਗਿਆ ਤਾਂ ਉਨ੍ਹਾ ਕਿਹਾ ਕਿ ਗ੍ਰੈਮੀ ਜਿੱਤਣ ਲਈ ਐਲਬਮ ਨਹੀਂ ਬਣਾਈ ਸੀ ਜਿਸ ਕਾਰਨ ਉਨ੍ਹਾਂ ਭਾਸ਼ਣ ਵੀ ਨਹੀਂ ਲਿਖਿਆ ਸੀ। ਉਨ੍ਹਾਂ ਕਿਹਾ ਕਿ ਐਲਬਮ ਵਿਚ ਤਣਾਅ ਖੁਦਕੁਸ਼ੀਆਂ ਦੇ ਵਿਚਾਰਾਂ ਅਤੇ ਜਲਵਾਯੂ ਤਬਦੀਲੀ ਬਾਰੇ ਲਿਖਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.