ਗੋਰਾਇਆ, 28 ਜਨਵਰੀ, ਹ.ਬ. : ਜਲੰਧਰ ਦੇ ਆਸ ਪਾਸ ਵਾਲੇ ਖੇਤਰ ਵਿਚ ਲੋਕਾਂ ਨੂੰ ਫਸਾ ਕੇ ਉਨ੍ਹਾਂ ਲੁੱਟਣ ਵਾਲੀ ਔਰਤਾਂ ਦੀ ਗਿਰੋਹ ਸਰਗਰਮ ਹੈ। ਇਨ੍ਹਾਂ ਧੋਖੇਬਾਜ਼ਾ ਔਰਤਾਂ ਨੇ ਕੈਨੇਡਾ ਦੇ ਇੱਕ ਜੋੜੇ ਦੇ ਪਰਸ ਵਿਚੋਂ 7500 ਡਾਲਰ ਸਣੇ ਦੋ ਪਾਸਪੋਰਟ, ਟਿਕਟਾਂ ਅਤੇ ਏਟੀਐਮ ਕਾਰਡ  ਚੋਰੀ ਕਰ ਲਿਆ। ਹਾਲਾਂਕਿ ਉਹ ਪਾਸਪੋਰਟ ਅਤੇ ਏਅਰ ਟਿਕਟਾਂ ਕੋਲ ਹੀ ਸੁੱਟ ਗਈਆਂ। ਕੇਵਲ ਸਿੰਘ ਅਤੇ ਜਸਵਿੰਦਰ ਕੌਰ ਨਿਵਾਸੀ ਪਿੰਡ ਜੌਹਲ ਦੇ ਨਾਲ ਵਾਪਰੀ। ਇਹ ਪੰਜਾਬੀ ਜੋੜਾ ਕੈਨੇਡਾ ਤੋਂ ਭਾਰਤ ਆਇਆ ਸੀ ਅਤੇ ਹੁਣ ਵਾਪਸ ਪਰਤ ਰਿਹਾ ਸੀ।  ਸੋਮਵਾਰ ਨੂੰ ਉਨ੍ਹਾਂ ਕੈਨੇਡਾ ਜਾਣ ਲਈ ਫਲਾਈਟ ਫੜਨੀ ਸੀ। ਉਹ ਗੋਰਾਇਆ ਵਿਚ Îਇੰਡੋ ਕੈਨੇਡੀਅਨ ਬਸ ਕਾਊਂਟਰ 'ਤੇ ਪਹੁੰਚੇ। ਉਥੇ ਟਿਕਟ ਲੈਣ ਲਈ ਲਾਈਨ ਵਿਚ ਲੱਗੇ ਤਾਂ ਬੁਕਿੰਗ ਕਾਊਂਟਰ 'ਤੇ ਖੜ੍ਹੀ 3 ਨੌਸਰਬਾਜ਼ ਔਰਤਾਂ ਨੇ ਬੜੀ ਹੀ ਚਲਾਕੀ ਨਾਲ ਜਸਵਿੰਦਰ ਕੌਰ ਦੇ ਪਰਸ ਤੋਂ 7500 ਡਾਲਰ , ਦੋ ਪਾਸਪੋਰਟ, ਟਿਕਟਾਂ ਅਤੇ ਏਟੀਐਮ ਕਾਰਡ ਕੱਢ ਲਿਆ। ਔਰਤਾਂ ਨਕਦੀ ਲੈਕੇ ਫਰਾਰ ਹੋ ਗਈਆਂ ਜਦ ਕਿ ਪਾਸਪੋਰਟ ਅਤੇ ਟਿਕਟਾਂ ਦਫ਼ਤਰ ਕੋਲ ਹੀ ਸੁੱਟ ਗਈ। ਟਿਕਟ ਲੈਣ ਦੌਰਾਨ ਜਸਵਿੰਦਰ ਕੌਰ ਨੂੰ ਚੋਰੀ ਦੇ ਬਾਰੇ ਵਿਚ ਪਤਾ ਤੱਕ ਨਹੀ ਚਲਿਆ।
ਅਚਾਨਕ ਇੰਡੋ ਕੈਨੇਡੀਅਨ ਟਰਾਂਸਪੋਰਟ ਦੇ ਸਥਾਨਕ ਦਫ਼ਤਰ ਮਾਲਕ ਪਲਵਿੰਦਰ ਵਿਰਦੀ ਨੇ ਦਫ਼ਤਰ ਵਿਚ ਪਾਸਪੋਰਟ ਅਤੇ ਟਿਕਟਾਂ ਪਈ ਦੇਖੀਆਂ ਤਾਂ ਜੋੜੇ ਨੂੰ ਸੂਚਿਤ ਕੀਤਾ। ਹਾਲਾਂਕਿ ਤਦ ਤੱਕ ਉਹ ਬਸ ਵਿਚ ਬੈਠ ਕੇ ਰਾਜਪੁਰਾ ਪਹੁੰਚ ਚੁੱਕੇ ਸੀ। ਬਾਅਦ ਵਿਚ ਉਨ੍ਹਾਂ ਦੇ ਪਾਸਪੋਰਟ ਅਤੇ ਟਿਕਟਾਂ ਅਲੱਗ ਟੈਕਸੀ ਕਰਵਾ ਕੇ ਰਾਜਪੁਰਾ ਤੱਕ ਪਹੁੰਚਾਏ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.