ਖੇਡ ਰਹੇ ਬੱਚੇ ਨੂੰ ਕੁੱਤਿਆਂ ਨੇ ਬਣਾਇਆ Îਨਿਸ਼ਾਨਾ
ਖੰਨਾ, 28 ਜਨਵਰੀ, ਹ.ਬ. : ਪੰਜਾਬ ਵਿਚ ਅਵਾਰਾ ਕੁੱਤੇ ਐਨੇ ਖਤਰਨਾਕ ਹੁੰਦੇ ਜਾ ਰਹੇ ਹਨ । ਇਸ ਦੀ ਇੱਕ  ਉਦਾਹਰਣ ਖੰਨਾ ਦੇ ਪਿੰਡ ਬਾਹੋਮਾਜਰਾ ਵਿਚ ਵੇਖਣ ਨੂੰ ਮਿਲੀ ਜਿੱਥੇ ਕੁੱਤਿਆਂ ਨੇ ਇੱਕ ਪਰਵਾਸੀ ਪਰਵਾਰ ਦੇ 5 ਸਾਲਾ ਬੱਚੇ ਨੂੰ ਅਪਣਾ ਨਿਸ਼ਾਨਾ ਬਣਾਇਆ। ਜਦ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਬੱਚੇ ਦੀ ਮੌਤ ਹੋ ਗਈ।
ਬੱਚੇ ਦੇ ਪਿਤਾ ਅਤੇ ਮਾਮਾ ਨੇ ਦੱਸਿਆ ਕਿ ਜਦ ਉਹ ਕੰਮ 'ਤੇ ਗਏ ਹੋਏ ਸੀ ਤਾਂ ਬੱਚਾ ਘਰ ਦੇ ਕੋਲ ਖੇਡ ਰਿਹਾ ਸੀ ਤਾਂ ਅਚਾਨਕ ਬੱਚੇ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਦੇਖਿਆ ਕਿ ਚਾਰ ਕੁੱਤੇ ਬੱਚੇ ਨੂੰ ਨੋਚ ਰਹੇ ਸੀ ਜਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਇੰਜੈਕਸ਼ਨ ਲਾਉਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਪਰਵਾਰ ਅਤੇ ਗੁਆਂਢੀ, ਪਿੰਡ ਦੇ ਕੋਲ ਗੰਦਗੀ ਕਾਰਨ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੀ ਮੰਗ ਕਰ ਰਹੇ ਹਨ  ਤਾਕਿ ਇਸ ਤਰ੍ਹਾਂ ਦੀ ਘਟਨਾ ਮੁੜ ਨਾ ਵਾਪਰ ਸਕੇ।
ਸਮਾਜ ਸੇਵੀ ਇਸ ਘਟਨਾ ਦੇ ਲਈ ਸਿੱਧੇ ਸਿੱਧੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਜਦ ਇਸ ਸਬੰਧੀ ਖੰਨਾ ਦੇ ਬਲਾਕ ਡਿਵੈਲਪਮੈਂਟ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਮੀਟਿੰਗ ਦਾ ਹਵਾਲਾ ਦੇ ਕੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ।
ਸਮਾਜ ਸੇਵੀ ਸੰਸਥਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀਡੀ ਬਾਂਸਲ ਦਾ ਕਹਿਣਾ ਹੇ ਕਿ ਇਸ ਤਰ੍ਹਾਂ ਦੀ ਘਟਨਾ ਦੇ ਲਈ ਸਿੱਧੇ ਤੌਰ 'ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾਸਨ  ਆਵਾਰਾ ਜਾਨਵਰਾਂ 'ਤੇ ਨਕੇਲ ਕਸਣ ਲਈ ਅਸਫ਼ਲ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.