ਪੁਲਿਸ ਨੇ ਤਿੰਨ ਵਿਅਕਤੀ ਕੀਤੇ ਗ੍ਰਿਫ਼ਤਾਰ

ਮਿਸੀਸਾਗਾ, 28 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਮਿਸੀਸਾਗਾ ਵਿੱਚ ਬੀਤੀ ਰਾਤ ਛੂਰੇਬਾਜ਼ੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ 16 ਸਾਲਾ ਅੱਲੜ ਨੌਜਵਾਨ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਲ ਪੁਲਿਸ ਨੇ ਦੱਸਿਆ ਕਿ ਉਨ•ਾਂ ਨੂੰ ਰਾਤ ਲਗਭਗ ਸਾਢੇ 9 ਵਜੇ ਐਰਿਨ ਮਿੱਲਜ਼ ਪਾਰਕਵੇਅ ਐਂਡ ਬਰਨਹੈਮਥੋਰਪ ਰੋਡ ਖੇਤਰ ਵਿੱਚ ਛੂਰੇਬਾਜ਼ੀ ਦੀ ਇੱਕ ਘਟਨਾ ਵਾਪਰਨ ਸਬੰਧੀ ਫੋਨ ਆਇਆ ਸੀ। ਜਦੋਂ ਪੀਲ ਪੈਰਾਮੈਡਿਕਸ ਦੀ ਟੀਮ ਮੌਕੇ 'ਤੇ ਪੁੱਜੀ ਤਾਂ ਉੱਥੇ ਇੱਕ 16 ਸਾਲ ਦਾ ਅੱਲੜ ਨੌਜਵਾਨ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਕਿਸੇ ਨੇ ਛੂਰਾ ਮਾਰ ਦਿੱਤਾ ਸੀ। ਉਸ ਨੂੰ ਇਲਾਜ ਲਈ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੀਲ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ•ਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.