ਫਸਟ ਡਿਗਰੀ ਮਰਡਰ ਦੇ ਲੱਗੇ ਚਾਰਜ

ਸਰੀ, 28 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਇੱਕ ਕਤਲ ਮਾਮਲੇ ਵਿੱਚ ਜਗਪਾਲ ਹੋਠੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ•ਾਂ 'ਤੇ ਫਸਟ ਡਿਗਰੀ ਮਰਡਰ ਦੇ ਚਾਰਜ ਲੱਗੇ ਹਨ। ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈ) ਨੇ ਦੱਸਿਆ ਕਿ ਜਗਪਾਲ ਹੋਠੀ ਅਤੇ ਜੋਰਡਨ ਬਾਟਮਲੇ ਨੂੰ 30 ਸਾਲਾ ਐਂਡਰਿਊ ਬਾਲਡਵਿਨ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ•ਾਂ 'ਤੇ ਬੀ.ਸੀ. ਪ੍ਰੌਸਕਿਊਸ਼ਨ ਸਰਵਿਸ ਵੱਲੋਂ ਫਸਟ ਡਿਗਰੀ ਮਰਡਰ ਦੇ ਚਾਰਜ ਲਾਏ ਗਏ ਹਨ।
ਦੱਸ ਦੇਈਏ ਕਿ 11 ਨਵੰਬਰ 2019 ਨੂੰ ਸ਼ਾਮ ਲਗਭਗ 5 ਵਜੇ ਸਰੀ ਆਰਸੀਐਮਪੀ ਨੂੰ 124ਵੀਂ ਸਟਰੀਟ ਦੇ ਬਲਾਕ ਨੰਬਰ 10700 ਤੋਂ ਫੋਨ ਆਇਆ ਸੀ। ਜਦੋਂ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਉੱਥੇ ਐਂਡਰਿਊ ਬਾਲਡਵਿਨ ਨਾਂ ਦਾ ਸ਼ਖਸ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਇੰਟਰੀਗੇਟਡ ਪੁਲਿਸ ਡੌਗ ਸਰਵਿਸ ਨੂੰ ਸ਼ੱਕੀ ਦੀ ਭਾਲ ਕਰਨ ਲਈ ਲਿਆਂਦਾ ਗਿਆ ਸੀ, ਜਿਸ ਨੇ ਗੂੜੇ ਰੰਗ ਦੀ ਸਵੈਟਸ਼ਰਟ ਅਤੇ ਪੈਂਟ ਪਾਈ ਹੋਈ ਸੀ। ਉਸ ਨੂੰ ਆਖਰੀ ਵਾਰ 124ਵੀਂ ਸਟਰੀਟ ਦੇ ਨੌਰਥਬੌਂਡ ਵੱਲ ਦੇਖਿਆ ਗਿਆ ਸੀ। ਆਈਐਸਆਈਟੀ ਇਸ ਮਾਮਲੇ ਵਿੱਚ ਸਰੀ ਆਰਸੀਐਮਪੀ, ਇੰਟੀਗਰੇਟਡ ਫੋਰੈਂਸਿਕ ਆਈਡੈਂਟੀਫਿਕੇਸ਼ ਸਰਵਿਸ ਅਤੇ ਬੀ.ਸੀ. ਕੌਰਨਰਜ਼ ਸਰਵਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.