ਜਸਟਿਨ ਟਰੂਡੋ ਅਤੇ ਐਂਡਰਿਊ ਸ਼ੀਅਰ ਨੇ ਪੀੜਤ ਪਰਿਵਾਰਾਂ ਨਾਲ ਜਤਾਈ ਹਮਦਰਦੀ

ਔਟਾਵਾ, 28 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ 'ਹਾਊਸ ਆਫ਼ ਕਾਮਨਜ਼' ਦਾ ਇਜਲਾਸ ਅੱਜ ਛੇ ਹਫ਼ਤੇ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਸ਼ੁਰੂ ਹੋ ਗਿਆ, ਜਿਸ ਵਿੱਚ ਪਹਿਲੇ ਦਿਨ ਪ੍ਰਸ਼ਨ ਕਾਲ ਤੋਂ ਪਹਿਲਾਂ ਇੱਕ ਮਿੰਟ ਦਾ ਮੋਨ ਧਾਰਨ ਕਰਕੇ ਈਰਾਨ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਦੱਸ ਦੇਈਏ ਕਿ 8 ਜਨਵਰੀ ਨੂੰ ਈਰਾਨੀ ਮਿਜ਼ਾਇਲ ਨਾਲ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ 57 ਕੈਨੇਡੀਅਨ ਨਾਗਰਿਕਾਂ ਸਣੇ 176 ਲੋਕਾਂ ਦੀ ਮੌਤ ਹੋ ਗਈ ਸੀ। ਈਰਾਨ ਨੇ ਮੰਨਿਆ ਹੈ ਕਿ ਈਰਾਕ ਵਿੱਚ ਉਹ ਅਮਰੀਕੀ ਫ਼ੌਜੀ ਕੈਂਪਾਂ ਉੱਤੇ ਜਦੋਂ ਮਿਜ਼ਾਇਲਾਂ ਦਾਗ਼ ਰਿਹਾ ਸੀ। ਇਸੇ ਦੌਰਾਨ ਇੱਕ ਮਿਜ਼ਾਈਲ ਗ਼ਲਤੀ ਨਾਲ ਯੂਕਰੇਨ ਦੇ ਯਾਤਰੀ ਜਹਾਜ਼ ਨਾਲ ਟਕਰਾ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਭਾਸ਼ਣ ਦਿੰਦੇ ਹੋਏ ਕਿਹਾ ਕਿ ਕਾਸ਼! ਉਹ ਸਾਰੇ ਲੋਕ ਜ਼ਿੰਦਾ ਹੁੰਦੇ। ਇਹ ਸਮਾਜ ਅਤੇ ਪੀੜਤ ਪਰਿਵਾਰਾਂ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਅਸੀਂ ਸਾਰੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਾਂਗੇ, ਪ੍ਰਮਾਤਮਾ ਉਨ•ਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੱਸ ਦੇਈਏ ਕਿ ਹਾਦਸੇ ਵਿੱਚ ਮਾਰੇ ਗਏ 176 ਲੋਕਾਂ ਵਿੱਚ 57 ਕੈਨੇਡੀਅਨ ਨਾਗਰਿਕ ਸਨ, ਜਦਕਿ 29 ਲੋਕ ਕੈਨੇਡਾ ਦੇ ਪੱਕੇ ਵਸਨੀਕ ਸਨ।
ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਉਦੋਂ ਤੱਕ ਟਿਕ ਕੇ ਨਹੀਂ ਬੈਠੇਗੀ, ਜਦੋਂ ਤੱਕ ਹਾਦਸੇ ਲਈ ਜ਼ਿੰਮੇਦਾਰਾਂ ਨੂੰ ਸਜ਼ਾ ਨਹੀਂ ਮਿਲਦੀ ਅਤੇ ਈਰਾਨ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿੰਦਾ। ਹਾਲਾਂਕਿ ਈਰਾਨ ਨੇ ਹਾਦਸੇ ਵਾਲੀ ਥਾਂ ਤੋਂ ਬਰਾਮਦ ਹੋਏ ਦੋ ਫਲਾਈਟ ਰਿਕਾਰਡ ਕੈਨੇਡਾ ਨੂੰ ਸੌਂਪਣ ਤੋਂ ਮਨ•ਾ ਕਰ ਦਿੱਤਾ ਹੈ। ਹਾਦਸੇ ਦੀ ਜਾਂਚ ਵਿੱਚ ਹਿੱਸਾ ਲੈਣ ਗਏ ਕੈਨੇਡਾ ਦੇ ਦੋ ਜਾਂਚਕਰਤਾ ਪਿਛਲੇ ਹਫ਼ਤੇ ਆਪਣੇ ਘਰ ਪਰਤ ਆਏ ਹਨ।
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਐਂਡਰਿਊ ਸ਼ੀਅਰ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ•ਾਂ ਨੇ ਸਰਕਾਰ ਤੋਂ ਇਹ ਜਵਾਬ ਮੰਗਿਆ ਕਿ ਉਹ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੂੰ ਇੱਕ ਅੱਤਵਾਦੀ ਸੰਗਠਨ ਕਿਉਂ ਨਹੀਂ ਐਲਾਨ ਰਹੀ। ਉਨ•ਾਂ ਕਿਹਾ ਕਿ ਜੇਕਰ ਈਰਾਨ ਕੌਮਾਂਤਰੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ ਤਾਂ ਉਸ 'ਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਹਨ। ਸ਼ੀਅਰ ਨੇ ਸਪਿਕਰ ਨੂੰ ਜ਼ੋਰ ਦੇ ਕੇ ਕਿਹਾ ਕਿ ਹਾਦਸੇ ਵਿੱਚ 57 ਕੈਨੇਡੀਅਨ ਨਾਗਰਿਕਾਂ ਸਣੇ 176 ਲੋਕਾਂ ਦੀ ਜਾਨ ਚਲੇ ਜਾਣ ਨਾਲ ਵੱਡੀ ਤਰਾਸਦੀ ਵਾਪਰੀ ਹੈ, ਜਿਸ ਨਾਲ ਪੀੜਤ ਪਰਿਵਾਰਾਂ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.