ਵਾਸ਼ਿੰਗਟਨ, 29 ਜਨਵਰੀ, ਹ.ਬ. : ਅਮਰੀਕੀ ਰਾਸਟਰਪਤੀ ਟਰੰਪ ਨੇ ਮੰਗਲਵਾਰ ਨੂੰ ਮੁੜ ਕਿਹਾ ਕਿ ਯਰੂਸ਼ੇਲਮ ਸ਼ਹਿਰ ਇਜ਼ਰਾਈਲ ਦੀ ਰਾਜਧਾਨੀ ਬਣਿਆ ਰਹੇਗਾ। ਟਰੰਪ ਨੇ ਇਹ ਗੱਲ ਇਜ਼ਰਾਈਲ-ਫਲਸਤੀਨ ਵਿਵਾਦ ਨੂੰ ਹਲ ਕਰਨ ਦੇ ਲਈ ਅਪਣੀ ਮੱਧ ਪੂਰਵ ਸ਼ਾਂਤੀ ਯੋਜਨਾ ਦਾ ਖਾਕਾ ਪੇਸ਼ ਕਰਦੇ ਹੋਈ ਕਹੀ।
ਵਾਈਟ ਹਾਊਸ ਵਿਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਮੌਜੂਦਗੀ ਵਿਚ ਅਪਣੀ ਇਸ ਯੋਜਨਾ ਨੂੰ ਪੇਸ਼ ਕਰਦੇ ਹੋਏ ਕਿਹਾ, ਇਜ਼ਰਾਈਲ ਸ਼ਾਂਤੀ ਦੀ ਦਿਸ਼ਾ ਵਿਚ ਵਿਸ਼ਾਲ ਕਦਮ ਚੁੱਕਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਮੇਰੀ ਯੋਜਨਾ ਦੇ ਤਹਿਤ ਯਰੂਸ਼ਲਮ ਇਜ਼ਰਾਈਲ ਦੀ ਅਣਵੰਡ, ਬੇਹੱਦ ਅਹਿਮ ਰਾਜਧਾਨੀ ਬਣਿਆ ਰਹੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਮੇਰੀ ਯੋਜਨਾ ਇੱਕ ਯਥਾਰਥਵਾਦੀ ਦੋ ਰਾਸ਼ਟਰ ਸਮਾਧਾਨ ਪੇਸ਼ ਕਰਦੀ ਹੈ। ਉਨ੍ਹਾਂ ਨੇ ਪੂਰਵੀ ਯਰੂਸ਼ੇਲਮ ਵਿਚ ਫਲਸਤੀਨੀ ਰਾਜਧਾਨੀ ਬਣਾਏ ਜਾਣ ਦਾ ਮਤਾ ਪੇਸ਼ ਕੀਤਾ। ਅਪਣੀ ਯੋਜਨਾ ਨੂੰ ਸਦੀ ਦਾ ਸਭ ਤੋਂ ਵੱਡਾ ਕਰਾਰ ਦਿੰਦੇ ਹੋਏ ਟਰੰਪ ਨੇ ਕਿਹਾ, ਇਹ ਫਲਸਤੀਨੀਆਂ ਨੂੰ ਆਖਰੀ ਮੌਕਾ ਹੋ ਸਕਦਾ ਹੈ। ਉਨ੍ਹਾਂ ਕਿਹਾ, ਫਲਸਤੀਨੀ ਕਿਤੇ ਜ਼ਿਆਦਾ ਬਿਹਤਰ ਜ਼ਿੰਦਗੀ ਦੇ ਹੱਕਦਾਰ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.