ਭਾਰਤ ਤੇ ਕੈਨੇਡਾ ਦੇ ਸੱਭਿਆਚਾਰ ਮੁਤਾਬਕ ਬਣਾ ਰਹੇ ਨੇ ਕੱਪÎੜਿਆਂ ਦੇ ਡਿਜ਼ਾਈਨ

ਕੈਮਲੂਪਸ (ਬ੍ਰਿਟਿਸ਼ ਕੋਲੰਬੀਆ), 3 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਦੋ ਪੰਜਾਬੀ ਫ਼ੈਸਨ ਡਿਜ਼ਾਈਨਰਾਂ ਦੀ ਬੱਲੇ-ਬੱਲੇ ਹੋ ਰਹੀ ਹੈ, ਜਿਨ•ਾਂ ਵੱਲੋਂ ਤਿਆਰ ਕੀਤੇ ਗਏ ਕੱਪੜੇ 'ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ' (ਐਨਬੀਏ) ਦੇ ਪ੍ਰਸਿੱਧ ਖਿਡਾਰੀਆਂ ਵੱਲੋਂ ਪਾਏ ਜਾ ਰਹੇ ਹਨ। ਇਹ ਨੌਜਵਾਨ ਆਪਣੇ ਪੰਜਾਬੀ ਵਿਰਸੇ ਨੂੰ ਨਹੀਂ ਭੁੱਲੇ ਅਤੇ ਭਾਰਤ ਤੇ ਕੈਨੇਡਾ ਦੇ ਸੱਭਿਆਚਾਰ ਮੁਤਾਬਕ ਕੱਪੜੇ ਡਿਜ਼ਾਈਨ ਕਰ ਰਹੇ ਹਨ। ਸੰਨੀ ਬਸਰਾਂ ਅਤੇ ਕੇਵਿਨ ਖੂੰਗੇ ਨਾਂ ਦੇ ਦੋ ਪੰਜਾਬੀ ਨੌਜਵਾਨਾਂ ਦਾ ਪਾਲਣ-ਪੋਸ਼ਣ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਅਧੀਨ ਪੈਂਦੇ ਸ਼ਹਿਰ ਕੈਮਲੂਪਸ ਵਿੱਚ ਭਾਰਤੀ-ਕੈਨੇਡੀਅਨ ਭਾਈਚਾਰੇ ਵਿੱਚ ਹੋਇਆ ਸੀ। ਇਨ•ਾਂ ਦੋਵਾਂ ਨੌਜਵਾਨਾਂ ਨੂੰ ਬਚਪਨ ਤੋਂ ਹੀ ਬਾਸਕਿਟਬਾਲ ਅਤੇ ਫ਼ੈਸ਼ਨ ਦਾ ਸ਼ੌਂਕ ਸੀ। ਇਸੇ ਸ਼ੌਂਕ ਨੇ ਅੱਜ ਉਨ•ਾਂ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ। ਦਰਅਸਲ ਉਨ•ਾਂ ਨੇ 'ਸੇਵਿਨ ਕਸਰਾਂ' ਨਾਮ ਹੇਠ ਕੱਪੜਿਆਂ ਦੀ ਆਪਣੀ ਪਹਿਲੀ ਕੁਲੈਕਸ਼ਨ ਤਿਆਰ ਕੀਤੀ ਸੀ। ਉਨ•ਾਂ ਵੱਲੋਂ ਤਿਆਰ ਕੀਤੇ ਕੁਝ ਕੱਪੜੇ 'ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ' (ਐਨਬੀਏ) ਦੇ ਪ੍ਰਸਿੱਧ ਖਿਡਾਰੀ ਪਾ ਰਹੇ ਹਨ, ਜਿਨ•ਾਂ ਵਿੱਚ ਜੈਸਨ ਟੈਟਮ, ਕ੍ਰਿਸ ਪਾਲ ਅਤੇ ਟੋਬੀਅਸ ਹੈਰਿਸ ਜਿਹੇ ਪ੍ਰਸਿੱਧ ਖਿਡਾਰੀ ਸ਼ਾਮਲ ਹਨ। ਸੰਨੀ ਬਸਰਾਂ ਨੇ ਕਿਹਾ ਕਿ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਕਿਉਂਕਿ ਪ੍ਰਸਿੱਧ ਖਿਡਾਰੀ ਕ੍ਰਿਸ ਪਾਲ ਉਸ ਵੱਲੋਂ ਤਿਆਰ ਕੀਤੇ ਗਏ ਡਿਜ਼ਾਈਨ ਦੇ ਕੱਪੜੇ ਪਾ ਰਿਹਾ ਹੈ। ਸੰਨੀ ਨੇ ਕਿਹਾ ਕਿ ਕ੍ਰਿਸ ਪਾਲ ਉਸ ਦਾ ਮਨਪਸੰਦ ਖਿਡਾਰੀ ਹੈ ਅਤੇ ਉੱਪਰੋਂ ਉਸ ਨੇ ਉਨ•ਾਂ ਵੱਲੋਂ ਤਿਆਰ ਕੀਤੇ ਗਏ ਕੱਪੜੇ ਪਾਏ ਹਨ। ਇਸ ਤੋਂ ਵੱਡੀ ਮਾਣ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਦੋਵਾਂ ਪੰਜਾਬੀ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਨ•ਾਂ ਨੇ ਕੱਪੜਿਆਂ ਦੇ ਡਿਜ਼ਾਈਨ ਦੀ ਆਪਣੀ ਪਹਿਲੀ ਕੁਲੈਕਸ਼ਨ ਲਾਂਚ ਕੀਤੀ ਤਾਂ ਇਸ ਦੌਰਾਨ ਉਨ•ਾਂ ਨੇ ਪ੍ਰਸਿੱਧ ਖਿਡਾਰੀ ਕ੍ਰਿਸ ਪਾਲ ਦੀ ਸੰਸਥਾ 'ਓਕਲਾਹੋਮਾ ਥੰਡਰ ਪੁਆਇੰਟ ਗਾਰਡ' ਨਾਲ ਸੰਪਰਕ ਕੀਤਾ। ਇਸ ਸੰਸਥਾ ਨੂੰ ਉਨ•ਾਂ ਦੇ ਕੱਪੜੇ ਪਸੰਦ ਆ ਗਏ ਅਤੇ ਉਨ•ਾਂ ਦੇ ਕਾਫ਼ੀ ਕੱਪੜੇ ਖਰੀਦੇ। ਕ੍ਰਿਸ ਪਾਲ ਨੇ ਪਹਿਲਾਂ ਹਲਕੇ ਪੀਲੇ ਰੰਗ ਦੇ 'ਅਹਿਸਮਾ ਸਵੈਟਰ ਅਤੇ ਲੌਂਜ ਪੈਂਟ' ਵਿੱਚ ਤਸਵੀਰਾਂ ਖਿਚਵਾਈਆਂ ਅਤੇ ਇਸ ਮਗਰੋਂ ਇੰਡੋ ਵਰਕਰ ਜੈਕਟ ਪਾ ਕੇ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.