ਗੁਰੂਗਰਾਮ, 7 ਫ਼ਰਵਰੀ, ਹ.ਬ. : ਅਦਾਲਤ ਨੇ ਸਾਲ 2018 ਦੇ ਬਹੁਚਰਚਿਤ ਜੱਜ ਦੀ ਪਤਨੀ ਅਤੇ ਬੇਟੇ ਦੀ ਹੱਤਿਆ ਮਾਮਲੇ ਵਿਚ ਮੁਲਜ਼ਮ ਗੰਨਮੈਨ ਮਹਿਪਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਸਾਰੇ ਸਬੂਤ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੋਂ  ਮੁਲਜ਼ਮ ਦਾ ਅਪਰਾਧ ਬਿਨਾਂ ਸ਼ੱਕ ਸਾਬਤ ਹੋਇਆ। ਦੋਸ਼ੀ ਨੂੰ ਕੀ ਸਜ਼ਾ ਦਿੱਤੀ ਜਾਵੇ ਇਸ ਮੁੱਦੇ 'ਤੇ ਸੁਣਵਾਈ  ਹੋਵੇਗੀ।  ਜਸਟਿਸ ਸੁਧੀਰ ਪਰਮਾਰ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਇਹ ਮਾਮਲਾ ਸਰਾਸਰ ਭਰੋਸਾ ਅਤੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਹੈ। ਦੋਸ਼ੀ ਨੂੰ ਜ਼ਿੰਮੇਵਾਰੀ ਮ੍ਰਿਤਕਾਂ ਦੀ ਸੁਰੱਖਿਆ ਕਰਨ ਦੀ ਸੀ ਲੇਕਿਨ ਉਸ ਨੇ ਉਨ੍ਹਾਂ ਦੀ ਹੀ ਹੱਤਿਆ ਕਰ ਦਿੱਤੀ।
ਇਸ ਮਾਮਲੇ ਵਿਚ ਹੱਤਿਆ ਤੋਂ ਬਾਅਦ ਦੋਸ਼ੀ ਗੰਨਮੈਨ ਮਹੀਪਾਲ ਨੇ ਹੱਤਿਆ ਕਾਂਡ ਦੀ ਜਾਣਕਾਰੀ ਫੋਨ ਕਰਕੇ ਜੱਜ ਕ੍ਰਿਸ਼ਣ ਕਾਂਤ ਅਤੇ ਅਪਣੇ ਸਾਥੀ ਗੰਨਮੈਨ ਵਿਨੇ ਨੂੰ ਦਿੱਤੀ, ਇਹ ਸਬੂਤ ਵੀ ਅਪਰਾਧ ਸਾਬਤ ਕਰਨ ਵਿਚ ਅਹਿਮ ਹੈ। ਅਦਾਲਤ ਨੇ ਦਿਨ ਦਿਹਾੜੇ ਹੋਏ ਹੱਤਿਆ ਕਾਂਡ ਵਿਚ ਘਟਨਾ ਸਥਾਨ ਤੋਂ ਮਿਲੀ ਸੀਸੀਟੀਵੀ ਫੁਟੇਜ ਨੂੰ ਵੀ ਅਹਿਮ ਸਬੂਤ ਮੰਨਿਆ।
ਫੁਟੇਜ ਤੋਂ ਸਪਸ਼ਟ ਹੈ ਕਿ ਦੋਸ਼ੀ ਨੇ ਜੱਜ ਕ੍ਰਿਸ਼ਣ ਕਾਂਤ ਦੀ ਪਤਨੀ ਰੀਤੂ ਅਤੇ ਬੇਟੇ ਧਰੁਵ ਨੂੰ ਗੋਲੀ ਮਾਰ ਕੇ ਘਸੀਟਦੇ ਹੋਏ  ਕਾਰ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਅਪਣੀ ਇਸ ਕੋਸ਼ਿਸ਼ ਵਿਚ ਅਸਫਲ ਰਹਿਣ 'ਤੇ ਉਹ ਕਾਰ ਲੈ ਕੇ ਫਰਾਰ ਹੋ ਗਿਆ।
ਘਟਨਾ 13 ਅਕਤੂਬਰ 2018 ਦੀ ਹੈ। ਜੱਜ ਕ੍ਰਿਸ਼ਣ ਕਾਂਤ ਦੀ ਪਤਨੀ ਰੀਤੂ ਅਤੇ ਬੇਟਾ ਧਰੁਵ ਸੈਕਟਰ 49 ਸਥਿਤ ਮਾਰਕਿਟ ਵਿਚ ਖਰੀਦਦਾਰੀ ਕਰਨ ਗਏ ਸੀ। ਇਸ ਦੌਰਾਨ ਗੰਨਮੈਨ ਮਹੀਪਾਲ ਨੇ ਦੋਵਾਂ ਨੂੰ ਅਪਣੀ ਪਿਸਟਲ ਨਾਲ ਗੋਲੀ ਮਾਰ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.