ਚੰਡੀਗੜ੍ਹ, 7 ਫ਼ਰਵਰੀ, ਹ.ਬ. : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਕਾਂਡ ਵਿਚ ਸਜ਼ਾ ਸੁਣਾਉਣ ਵਾਲੇ ਸੀਬੀਆਈ ਦੀ ਪੰਚਕੂਲਾ ਕੋਰਟ ਦੇ ਜੱਜ ਜਗਦੀਪ ਸਿੰਘ ਨੂੰ ਬੁਲਟ ਪਰੂਫ ਗੱਡੀ ਦਿੱਤੀ ਜਾਵੇਗੀ। ਸਟੇਟ ਇੰਟੈਲੀਜੈਂਸ ਬਿਓਰੋ ਦੀ ਰੀਵਿਊ ਮੀਟਿੰਗ ਵਿਚ ਉਨ੍ਹਾਂ ਦੀ ਜ਼ੈਡ ਕੈਟਾਗਿਰੀ ਦੀ ਸਕਿਓਰਟੀ ਜਾਰੀ ਰੱਖਣ ਦਾ ਵੀ ਫ਼ੈਸਲਾ ਲਿਆ ਗਿਆ।
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਦੂਜੀ ਜੇਲ੍ਹ ਵਿਚ ਸ਼ਿਫਟ ਨਹੀਂ ਕੀਤਾ ਜਾਵੇਗਾ। ਇਸ ਦਾ ਖੁਲਾਸਾ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਹੈ, ਉਸ ਨੂੰ ਖਾਲਿਤਸਾਨੀ ਅੱਤਵਾਦੀਆਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ, ਇਸ ਲਈ ਸਰਕਾਰ ਸ਼ਿਫਟ ਕਰਨ ਦਾ ਰਿਸਕ ਨਹੀਂ ਲੈ ਸਕਦੀ।
ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਰਾਮ ਰਹੀਮ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਭਾਰਤ ਸਰਕਾਰ ਦੇ ਨਿਰਦੇਸ਼ ਹਨ ਜਿਸ ਦੇ ਚਲਦਿਆਂ ਪ੍ਰੋਗਰਾਮਾਂ ਵਿਚ ਵੀ ਸ਼ਾਮਲ ਨਹੀ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਬੱਬਰ ਖਾਲਸਾ ਅਤੇ ਹੋਰਾਂ ਕੋਲੋਂ ਜਾਨ ਤੋਂ ਖ਼ਤਰੇ ਨੂੰ ਦੇਖਦੇ ਹੋਏ ਰਾਮ ਰਹੀਮ ਨੂੰ ਅਲੱਗ ਹੀ ਰੱਖਿਆ ਜਾਂਦਾ ਹੈ। ਕੇਂਦਰੀ ਮੰਤਰਾਲੇ ਦੀ ਸਹਿਮਤੀ ਤੋਂ ਬਗੈਰ ਸਰਕਾਰ ਕੁਝ ਨਹੀਂ ਕਰੇਗੀ।  ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿਚ ਬਿਹਤਰ ਸਹੂਲਤਾਂ ਦੇ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਸਾਧਵੀ ਬਲਾਤਕਾਰ ਮਾਮਲੇ ਅਤੇ ਪੱਤਰਕਾਰ ਛਤਰਪਤੀ ਹੱਤਿਆ ਕਾਂਡ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.