ਨਵੀਂ ਦਿੱਲੀ, 7 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਵੁਹਾਨ ਤੋਂ ਪਰਤੇ ਭਾਰਤੀਆਂ ਨੂੰ ਦਿੱਲੀ ਤੇ ਹਰਿਆਣਾ ਦੇ ਦੋ ਅਲੱਗ-ਅਲੱਗ ਕੈਂਪਾਂ ਵਿੱਚ ਰੱਖਿਆ ਗਿਆ ਸੀ। ਕੋਰੋਨਾ ਵਾਇਰਸ ਦੇ ਸੰਕਰਮਣ ਕਾਰਨ ਇਨ•ਾਂ ਲੋਕਾਂ ਨੂੰ ਇਨ•ਾਂ ਕੈਂਪਾਂ ਵਿੱਚ ਰੱਖਿਆ ਗਿਆ ਸੀ। ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੀਨ ਤੋਂ ਪਰਤੇ ਇਨ•ਾਂ ਸਾਰੇ 645 ਭਾਰਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਾਂਚ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਇਹ ਸਾਰੇ ਵਿਦਿਆਰਥੀ ਅਤੇ ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੂਰੀ ਤਰ•ਾਂ ਸੁਰੱਖਿਅਤ ਹਨ।
ਇਨ•ਾਂ ਸਾਰੇ 645 ਭਾਰਤੀਆਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਵਿਸ਼ਾਣੂ ਨਹੀਂ ਮਿਲਿਆ ਹੈ। ਵੁਹਾਨ ਹੀ ਚੀਨ ਦਾ ਉਹ ਸੂਬਾ ਹੈ, ਜਿੱਥੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦੇ ਗਏ ਸਾਰੇ 645 ਭਾਰਤੀ ਨਾਗਰਿਕਾਂ ਨੂੰ ਫ਼ੌਜ ਅਤੇ ਆਈਟੀਬੀਪੀ ਵੱਲੋਂ ਬਣਾਏ ਗਏ ਅਲੱਗ-ਅਲੱਗ ਕੇਂਦਰਾਂ ਵਿੱਚ ਰੱਖਿਆ ਗਿਆ ਸੀ। ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ 6 ਫਰਵਰੀ ਤੱਕ 1265 ਉਡਾਣਾਂ ਦੇ 1 ਲੱਖ 38 ਹਜ਼ਾਰ 750 ਯਾਤਰੀਆਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਗਈ, ਪਰ ਹੁਣ ਤੱਕ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਭਾਰਤ ਵਿੱਚ ਹੁਣ ਤੱਕ ਸਿਰਫ਼ ਕੇਰਲ ਵਿੱਚ ਹੀ ਕੋਰੋਨਾ ਵਾਇਰਸ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.