ਗੁਰੂਗਰਾਮ  8 ਫ਼ਰਵਰੀ, ਹ.ਬ. : 13 ਅਕਤੂਬਰ 2018 ਨੂੰ ਗੁੜਗਾਉਂ ਦੇ ਬਾਜ਼ਾਰ ਦੇ ਵਿਚ ਜੱਜ ਕ੍ਰਿਸ਼ਣਕਾਂਤ ਦੀ ਪਤਨੀ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਪੀਐਸਓ ਮਹਿਪਾਲ ਨੂੰ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ। ਸਜ਼ਾ 'ਤੇ ਸੁਣਵਾਈ ਦੌਰਾਨ ਦੋਸ਼ੀ ਮਹਿਪਾਲ ਨੇ ਦੋ ਨਾਬਾਲਿਗ ਧੀਆਂ ਦੇ ਪਾਲਣ ਪੋਸ਼ਣ ਅਤੇ ਮਾਤਾ ਪਿਤਾ ਦੀ ਸੇਵਾ ਦਾ ਹਵਾਲਾ ਦੇ ਕੇ ਕੋਰਟ ਤੋਂ ਨਰਮੀ ਵਰਤਣ ਦੀ ਅਪੀਲ ਕੀਤੀ। ਲੇਕਿਨ ਕੋਰਟ ਨੇ 140 ਪੇਜ ਦੇ ਆਦੇਸ਼ ਵਿਚ ਕਿਹਾ ਕਿ ਭਰੋਸਾ ਤੋੜ ਕੇ ਕੀਤਾ ਗਿਆ ਇਹ ਹੱਤਿਆ ਕਾਂਡ ਬਹੁਤ ਹੀ ਘਿਨੌਣਾ ਹੈ। ਕੋਰਟ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 201 ਤਹਿਤ 5 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਅਤੇ ਆਰਮਸ ਐਕਟ ਤਹਿਤ 3 ਸਾਲ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ। ਸਜ਼ਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਕਨਫਰਮ ਹੋਣ ਤੋਂ ਬਾਅਦ ਹੀ  ਲਾਗੂ ਹੋਵੇਗੀ।
ਇਸ ਤੋਂ ਪਹਿਲਾਂ ਦੋਸ਼ੀ ਕਰਾਰ ਦਿੱਤੇ ਗਏ ਮਹਿਪਾਲ ਬਾਰੇ ਜਸਟਿਸ ਸੁਧੀਰ ਪਰਮਾਰ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਇਹ ਮਾਮਲਾ ਸਰਾਸਰ ਭਰੋਸਾ ਅਤੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਹੈ। ਦੋਸ਼ੀ ਨੂੰ ਜ਼ਿੰਮੇਵਾਰੀ ਮ੍ਰਿਤਕਾਂ ਦੀ ਸੁਰੱਖਿਆ ਕਰਨ ਦੀ ਸੀ ਲੇਕਿਨ ਉਸ ਨੇ ਉਨ੍ਹਾਂ ਦੀ ਹੀ ਹੱਤਿਆ ਕਰ ਦਿੱਤੀ।
ਇਸ ਮਾਮਲੇ ਵਿਚ ਹੱਤਿਆ ਤੋਂ ਬਾਅਦ ਦੋਸ਼ੀ ਗੰਨਮੈਨ ਮਹੀਪਾਲ ਨੇ ਹੱਤਿਆ ਕਾਂਡ ਦੀ ਜਾਣਕਾਰੀ ਫੋਨ ਕਰਕੇ ਜੱਜ ਕ੍ਰਿਸ਼ਣ ਕਾਂਤ ਅਤੇ ਅਪਣੇ ਸਾਥੀ ਗੰਨਮੈਨ ਵਿਨੇ ਨੂੰ ਦਿੱਤੀ, ਇਹ ਸਬੂਤ ਵੀ ਅਪਰਾਧ ਸਾਬਤ ਕਰਨ ਵਿਚ ਅਹਿਮ ਹੈ। ਅਦਾਲਤ ਨੇ ਦਿਨ ਦਿਹਾੜੇ ਹੋਏ ਹੱਤਿਆ ਕਾਂਡ ਵਿਚ ਘਟਨਾ ਸਥਾਨ ਤੋਂ ਮਿਲੀ ਸੀਸੀਟੀਵੀ ਫੁਟੇਜ ਨੂੰ ਵੀ ਅਹਿਮ ਸਬੂਤ ਮੰਨਿਆ।
ਫੁਟੇਜ ਤੋਂ ਸਪਸ਼ਟ ਹੈ ਕਿ ਦੋਸ਼ੀ ਨੇ ਜੱਜ ਕ੍ਰਿਸ਼ਣ ਕਾਂਤ ਦੀ ਪਤਨੀ ਰੀਤੂ ਅਤੇ ਬੇਟੇ ਧਰੁਵ ਨੂੰ ਗੋਲੀ ਮਾਰ ਕੇ ਘਸੀਟਦੇ ਹੋਏ  ਕਾਰ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਅਪਣੀ ਇਸ ਕੋਸ਼ਿਸ਼ ਵਿਚ ਅਸਫਲ ਰਹਿਣ 'ਤੇ ਉਹ ਕਾਰ ਲੈ ਕੇ ਫਰਾਰ ਹੋ ਗਿਆ। ਘਟਨਾ 13 ਅਕਤੂਬਰ 2018 ਦੀ ਹੈ। ਜੱਜ ਕ੍ਰਿਸ਼ਣ ਕਾਂਤ ਦੀ ਪਤਨੀ ਰੀਤੂ ਅਤੇ ਬੇਟਾ ਧਰੁਵ ਸੈਕਟਰ 49 ਸਥਿਤ ਮਾਰਕਿਟ ਵਿਚ ਖਰੀਦਦਾਰੀ ਕਰਨ ਗਏ ਸੀ। ਇਸ ਦੌਰਾਨ ਗੰਨਮੈਨ ਮਹੀਪਾਲ ਨੇ ਦੋਵਾਂ ਨੂੰ ਅਪਣੀ ਪਿਸਟਲ ਨਾਲ ਗੋਲੀ ਮਾਰ ਦਿੱਤੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.