ਵਿਆਹ ਤੋਂ ਮਨ•ਾ ਕਰਨ 'ਤੇ ਸਾਥੀ ਸਬ ਇੰਸਪੈਕਟਰ ਨੇ ਮਾਰੀਆਂ ਗੋਲੀਆਂ

ਨਵੀਂ ਦਿੱਲੀ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਪੁਲਿਸ ਦੀ ਇੱਕ 26 ਸਾਲਾ ਮਹਿਲਾ ਸਬ ਇੰਸਪੈਕਟਰ ਪ੍ਰੀਤੀ ਅਹਿਲਾਵਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਨੂੰ ਮਾਰਨ ਵਾਲਾ ਉਸ ਦੇ ਹੀ 2018 ਬੈਚ ਦਾ ਸਬ ਇੰਸਪੈਕਟਰ ਦੀਪਾਂਸ਼ੂ ਰਾਠੀ ਹੈ, ਜਿਸ ਨੇ ਪ੍ਰੀਤੀ ਵੱਲੋਂ ਵਿਆਹ ਤੋਂ ਮਨ•ਾ ਕਰਨ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰੀਤੀ ਦਾ ਕਤਲ ਕਰਨ ਬਾਅਦ ਦੀਪਾਂਸ਼ੂ ਰਾਠੀ ਨੇ ਖੁਦਕੁਸ਼ੀ ਕਰ ਲਈ।  
ਪ੍ਰੀਤੀ ਅਹਿਲਾਵਤ 2018 ਬੈਚ ਵਿੱਚ ਦਿੱਲੀ ਪੁਲਿਸ ਵਿੱਚ ਭਰਤੀ ਹੋਈ ਸੀ। ਸਬ ਇੰਸਪੈਕਟਰ ਦੀਪਾਂਸ਼ੂ ਰਾਠੀ ਮਹਿਲਾ ਸਬ ਇੰਸਪੈਕਟਰ ਪ੍ਰੀਤੀ ਅਹਿਲਾਵਤ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਸ ਨੇ ਮਨ•ਾ ਕਰ ਦਿੱਤਾ। ਇਸ ਕਾਰਨ ਦੀਪਾਂਸ਼ੂ ਨੇ ਪ੍ਰੀਤੀ ਨੂੰ ਗੋਲੀ ਮਾਰ ਦਿੱਤੀ ਅਤੇ ਸੋਨੀਪਤ ਜਾ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਉਸ ਦੀ ਲਾਸ਼ ਅਤੇ ਗੱਡੀ ਸੋਨੀਪਤ ਤੋਂ ਬਰਾਮਦ ਹੋਈ। ਦੀਪਾਂਸ਼ੂ ਸੋਨੀਪਤ ਦਾ ਰਹਿਣ ਵਾਲਾ ਸੀ।
ਪ੍ਰੀਤੀ ਅਹਿਲਾਵਤ ਪਟਪੜਗੰਜ ਇੰਡਸਟਰੀਅਲ ਏਰੀਆ ਪੁਲਿਸ ਥਾਣੇ ਵਿੱਚ ਤਾਇਨਾਤ ਸੀ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਡਿਊਟੀ ਤੋਂ ਪਰਤ ਰਹੀਂ ਪ੍ਰੀਤੀ ਲਗਭਗ ਸਾਢੇ 9 ਵਜੇ ਮੈਟਰੋ 'ਚੋਂ 'ਰੋਹਿਣੀ ਈਸਟ ਮੈਟਰੋ ਸਟੇਸ਼ਨ' ਉੱਤੇ ਉਤਰੀ ਅਤੇ ਪੈਦਲ ਆਪਣੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਇਸ ਸ਼ਖਸ ਆਇਆ ਅਤੇ ਉਸ ਨੇ ਉਸ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇੱਕ ਗੋਲੀ ਪ੍ਰੀਤੀ ਦੇ ਸਿਰ ਵਿੱਚ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਹਿਲਾ ਪੁਲਿਸ ਕਰਮੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਬਤ ਕਰ ਲਈ ਹੈ।
ਰੋਹਿਣੀ ਜ਼ਿਲ•ੇ ਦੇ ਐਡੀਸ਼ਨਲ ਕਮਿਸ਼ਨਰ ਐਸਡੀ ਮਿਸ਼ਰਾ ਦੇ ਮੁਤਾਬਕ ਪ੍ਰੀਤੀ ਮੂਲ ਤੌਰ 'ਤੇ ਸੋਨੀਪਤ ਦੀ ਰਹਿਣ ਵਾਲੀ ਸੀ ਅਤੇ ਰੋਹਿਣੀ ਵਿੱਚ ਕਿਰਾਏ 'ਤੇ ਰਹਿੰਦੀ ਸੀ। ਉਸ ਦਾ ਕਤਲ ਉਸ ਸਮੇਂ ਹੋਇਆ ਹੈ, ਜਦੋਂ ਦਿੱਲੀ ਵਿੱਚ ਚੋਣਾਂ ਦੇ ਚਲਦਿਆਂ ਸੁਰੱਖਿਆ ਬੇਹੱਦ ਸਖ਼ਤ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.