ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ

ਸੰਗਰੂਰ, 9 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਸੰਗਰੂਰ ਜ਼ਿਲ•ੇ ਦੇ ਦਿੜਬਾ ਵਿਧਾਨ ਹਲਕੇ ਤੋਂ ਚੋਣ ਲੜ ਚੁੱਕੇ ਕਾਂਗਰਸੀ ਆਗੂ ਅਜੈਬ ਸਿੰਘ ਰਟੌਲ ਵੱਲੋਂ ਹਵਾਈ ਫ਼ਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜੈਬ ਸਿੰਘ ਰਟੌਲ ਨੇ ਆਪਣੀ ਪੋਤੀ ਦੇ ਵਿਆਹ 'ਤੇ ਗੋਲੀ ਚਲਾਈ ਸੀ। ਅਜੈਬ ਸਿੰਘ ਰਟੌਲ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਉਨ•ਾਂ ਨੇ ਪੋਤੀ ਦੇ ਵਿਆਹ ਦੀ ਖ਼ੁਸ਼ੀ ਵਿਚ ਹਵਾਈ ਫ਼ਾਇਰ ਕੀਤੇ ਸਨ। ਗੋਲੀਆਂ ਚਲਾਉਣ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਸੀ। ਅਜੈਬ ਸਿੰਘ ਰਟੌਲ ਨੇ ਆਪਣੀ ਇਸ ਹਰਕਤ ਲਈ ਮੁਆਫ਼ੀ ਵੀ ਮੰਗੀ ਹੈ। ਉਧਰ ਸੰਗਰੂਰ ਦੇ ਐਸ.ਪੀ. ਹਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੇ ਵੀਡੀਓ ਦੇਖੀ ਹੈ ਅਤੇ ਦਿੜਬਾ ਦੇ ਡੀ.ਐਸ.ਪੀ. ਨੂੰ ਮਾਮਲੇ ਦੀ ਜਾਂਚ ਕਰਨ ਦੀ ਹਦਾਇਤ ਦਿਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.