ਹਾਦਸੇ 'ਚ ਇੱਕੋ ਪਰਵਾਰ ਦੇ 4 ਲੋਕਾਂ ਦੀ ਮੌਤ
ਮੋਗਾ,  11 ਫ਼ਰਵਰੀ, ਹ.ਬ. : ਅੱਜ ਸਵੇਰੇ ਸਾਢੇ 8 ਵਜੇ ਇੱਕ ਕਾਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦ ਉਹ ਮੋਗਾ ਦੇ ਪਿੰਡ ਮੇਹਨਾ ਦੇ ਕੋਲ ਇੱਕ ਟਰੱਕ ਦੇ ਥੱਲੇ ਜਾ ਵੜੀ। ਹਾਦਸਾ ਐਨਾ ਦਰਦਨਾਕ ਸੀ ਕਿ ਕਾਰ  ਬੁਰੀ ਤਰ੍ਹਾਂ ਨੁਕਸਾਨ ਗਈ। ਇਸ ਹਾਦਸੇ ਵਿਚ ਇੱਕੋ ਪਰਵਾਰ ਦੇ 4 ਲੋਕਾਂ ਦੀ ਮੌਤ ਹੋ ਗਈ।
ਦੂਜੇ ਪਾਸੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਚਾਰੇ ਲੋਕ ਦਿੱਲੀ ਤੋਂ ਵਾਪਸ ਪਰਤ ਰਹੇ ਸੀ ਅਤੇ ਪਿੰਡ ਮੇਹਨਾ ਦੇ ਕੋਲ ਇੱਕ ਟਰੱਕ ਖੜ੍ਹਾ ਸੀ ਅਤੇ ਧੁੰਦ ਜ਼ਿਆਦਾ ਹੋਣ ਕਾਰਨ ਕਾਰ, ਟਰੱਕ ਦੇ ਥੱਲੇ ਜਾ ਵੜੀ ਜਿਸ ਕਾਰਨ ਦੋ ਬੱਚੇ ਅਤੇ ਉਨ੍ਹਾਂ ਦੇ ਮਾਂ ਬਾਪ ਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ ਸਾਢੇ 8 ਵਜੇ ਐਮਰਜੈਸੀ ਕਾਲ ਆਈ ਕਿ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ। ਜਦ ਉਹ ਮੌਕੇ 'ਤੇ ਪਹੁੰਚੇ ਤਾਂ ਕਾਰ ਟਰੱਕ ਦੇ ਥੱਲੇ ਵੜੀ ਹੋਈ ਸੀ ਅਤੇ ਹਾਦਸਾ ਐਨਾ ਦਰਦਨਾਕ ਸੀ ਕਿ  ਲਗਭਗ ਢਾਈ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਮੋਗਾ ਦੇ ਥਾਣਾ ਮੇਹਨਾ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਦੀ ਰਫਤਾਰ ਤੇਜ਼ ਸੀ ਅਤੇ ਉਹ ਪਿੱਛੇ ਤੋਂ ਇੱਕ ਟਰੱਕ ਥੱਲੇ ਜਾ ਵੜੀ। ਜਿਸ ਵਿਚ ਦੋ ਬੱਚਿਆਂ ਅਤੇ ਉਨ੍ਹਾਂ ਦੇ ਮਾਂ ਬਾਪ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਲਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.