ਆਪ ਦੇ ਵਲੰਟੀਅਰ ਅਸ਼ੋਕ ਮਾਨ ਦੀ ਹਮਲੇ ਦੌਰਾਨ ਮੌਤ
ਇੱਕ ਵਲੰਟੀਅਰ ਹੋਇਆ ਗੰਭੀਰ ਜ਼ਖਮੀ
ਨਵੀਂ ਦਿੱਲੀ,  11 ਫ਼ਰਵਰੀ, ਹ.ਬ. : ਦਿੱਲੀ ਦੀ ਮਹਿਰੌਲੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ 'ਤੇ ਅਣਪਛਾਤੇ ਲੋਕਾਂ ਨੇ ਦੇਰ ਰਾਤ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਆਪ ਦੇ ਅਸ਼ੋਕ ਮਾਨ ਨਾਂ ਦੇ ਇੱਕ ਵਲੰਟੀਅਰ ਦੀ ਮੌਤ ਹੋ ਗਈ, ਇੱਕ ਹੋਰ ਨਰਿੰਦਰ ਨਾਂ ਦਾ ਵਲੰਟੀਅਰ ਵੀ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਨਰੇਸ਼ ਯਾਦਵ 'ਤੇ ਉਸ ਸਮੇਂ ਫਾਇਰਿੰਗ ਕੀਤੀ ਗਈ ਜਦੋਂ ਉਹ ਚੋਣ ਨਤੀਜੇ ਆਉਣ ਤੋਂ ਬਾਅਦ ਮੰਦਰ ਤੋਂ ਵਾਪਸ ਪਰਤ ਰਹੇ ਸੀ। ਨਰੇਸ਼ ਨੂੰ ਕਿਸ਼ਨਗੜ੍ਹ ਵਿਚ ਹੋਏ ਇਸ ਹਮਲੇ ਵਿਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਜ਼ਖਮੀ ਨੂੰ ਕੋਲ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਹਮਲੇ ਨੂੰ ਲੈ ਕੇ ਨਰੇਸ਼ ਯਾਦਵ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ। ਮੈਨੂੰ ਹਮਲੇ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਹੈ ਲੇਕਿਨ ਇਹ ਅਚਾਨਕ ਹੋਇਆ। ਜਿਸ ਗੱਡੀ ਵਿਚ ਮੈਂ ਸੀ, ਉਸ 'ਤੇ ਹਮਲਾ ਕੀਤਾ ਗਿਆ।
ਪੁਲਿਸ  ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ। ਦੱਸਿਆ ਇਹ ਵੀ ਜਾ ਰਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਆਮ ਆਦਮੀ ਪਾਰਟੀ ਦੇ ਬੁਲਾਰੇ ਸੰਜੇ ਸਿੰਘ ਨੇ ਕੇਂਦਰ ਸਰਕਾਰ ਦੇ ਅਧੀਨ ਆਉਣ ਵਾਲੀ ਦਿੱਲੀ ਪੁਲਿਸ 'ਤੇ ਜ਼ੋਰਦਾਰ ਹਮਲਾ ਬੋਲਿਆ। ਸੰਜੇ ਨੇ ਟਵੀਟ ਕੀਤਾ, ਮਹਿਰੌਲੀ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ 'ਤੇ ਹਮਲਾ, ਅਸ਼ੋਕ ਮਾਨ ਦੀ ਸਰੇਆਮ ਹੱਤਿਆ, ਇਹ ਹੈ ਦਿੱਲੀ ਵਿਚ ਕਾਨੂੰਨ ਦਾ ਰਾਜ, ਮੰਦਰ ਤੋਂ ਦਰਸ਼ਨ ਕਰਕੇ ਪਰਤ ਰਹੇ ਸੀ ਨਰੇਸ਼ ਯਾਦਵ।
ਸੂਤਰਾਂ ਮੁਤਾਬਕ ਨਰੇਸ਼ ਯਾਦਵ ਦੇ ਕਾਫ਼ਲੇ 'ਤੇ ਸੱਤ ਗੋਲੀਆਂ ਚਲਾਈਆਂ ਗਈਆਂ।  ਮੰਗਲਵਾਰ ਹੋਈ ਵੋਟਾਂ ਦੀ ਗਿਣਤੀ ਵਿਚ ਦੱਖਣੀ ਦਿੱਲੀ ਦੀ ਮਹਿਰੌਲੀ ਵਿਧਾਨ ਸਭਾ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਯਾਦਵ ਨੇ ਅਪਣੀ ਵਿਰੋਧੀ ਬੀਜੇਪੀ ਦੀ ਕੁਸੁਮ ਖਤਰੀ ਨੂੰ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਨਰੇਸ਼ ਯਾਦਵ ਨੂੰ ਇਸ  ਵਾਰ ਜਿੱਥੇ 62 ਹਜ਼ਾਰ ਵੋਟਾਂ ਮਿਲੀਆਂ ਉਥੇ ਹੀ ਬੀਜੇਪੀ ਦੀ ਕੁਸੁਮ 44 ਹਜ਼ਾਰ ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੀ। 2015  ਵਿਚ ਵਿਧਾਨ ਸਭਾ ਚੋਣਾਂ ਵਿਚ ਵੀ ਮਹਿਰੌਲੀ ਸੀਟ 'ਤੇ ਨਰੇਸ਼ ਯਾਦਵ ਨੇ ਜਿੱਤ ਹਾਸਲ ਕੀਤੀ ਸੀ। ਦੱਸਦੇ ਚਲੀਏ ਕਿ ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ Îਵਿਚ ਆਪ ਨੇ 62 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.