ਨੌਜਵਾਨ ਦੀ ਗਰਦਨ, ਧੜ ਨਾਲੋਂ ਹੋਈ ਅਲੱਗ
ਫਿਰੋਜ਼ਪੁਰ,  11 ਫ਼ਰਵਰੀ, ਹ.ਬ. : ਫਿਰੋਜ਼ਪੁਰ ਵਿਚ ਦੇਰ ਰਾਤ ਸੜਕ ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਹੋ ਗਈ ਤੇ ਇੱਕ ਜਣਾ ਜ਼ਖਮੀ ਹੋ ਗਿਆ। ਹਾਦਸਾ ਉਸ ਸਮੇਂ ਹੋਇਆ ਜਦ ਦੋਸਤ ਦੇ ਵਿਆਹ ਵਿਚ ਗਿਆ ਇੱਕ ਨੌਜਵਾਨ ਅਪਣੇ ਬੇਟੇ ਅਤੇ ਇੱਕ ਹੋਰ ਦੋਸਤ ਦੇ ਨਾਲ ਬਰਾਤ ਤੋਂ ਵਾਪਸ ਪਰਤ ਰਹੇ ਸੀ। ਅਚਾਨਕ ਕਾਰ ਸੜਕ 'ਤੇ ਖੜ੍ਹੇ ਟਰੱਕ ਵਿਚ ਜਾ ਲੱਗੀ । ਹਾਦਸੇ ਵਿਚ ਨੌਜਵਾਨ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਉਸ ਦੀ ਗਰਦਨ ਵੀ ਧੜ ਨਾਲੋਂ ਅਲੱਗ ਹੋ ਗਈ ਜਦ ਕਿ ਉਸ ਦੇ ਬੇਟੇ ਦੀ ਹਸਪਤਾਲ ਵਿਚ ਮੌਤ ਹੋ ਗਈ।  ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਸਪਾਲ ਸਿੰਘ ਵਾਸੀ ਤਲਵੰਡੀ ਭਾਈ ਪਿੰਡ ਸੇਖਵਾਂ Îਨਿਵਾਸੀ ਅਪਣੇ ਦੋਸਤ ਦੇ ਵਿਆਹ ਵਿਚ ਗਿਆ ਸੀ ਅਤੇ ਵਾਪਸੀ ਦੌਰਾਨ ਸੁਰਿੰਦਰ ਸਿੰਘ ਸੋਨੂੰ ਅਪਣੇ ਤਿੰਨ ਸਾਲਾ ਬੇਟੇ ਫਤਿਹ ਸਿੰਘ ਅਤੇ ਇੱਕ ਹੋਰ ਦੋਸਤ ਅਰਸ਼ਦੀਪ ਸਿੰਘ ਪੁੱਤਰ ਪਰਮਿੰਦਰਜੀਤ ਸਿੰਘ ਵਾਸੀ ਲੋਹਗੜ੍ਹ ਨੂੰ ਨਾਲ ਲੈ ਕੇ ਵਿਆਹ ਵਾਲੇ ਘਰ ਜਾ ਰਿਹਾ ਸੀ। ਇਸ ਦੌਰਾਨ ਉਹ ਨੈਸ਼ਨਲ ਹਾਈਵੇ  'ਤੇ ਪਿੰਡ ਸੇਖਵਾਂ ਵਿਚ ਪੁੱਜਿਆ ਤਾਂ ਸੜਕ 'ਤੇ ਖੜ੍ਹੇ ਟਰੱਕ  ਵਿਚ ਉਸ ਦੀ ਕਾਰ ਜਾ ਵੜੀ। ਕਾਰ ਦਾ ਅਗਲਾ ਹਿੱਸਾ ਟਰੱਕ ਥੱਲੇ ਵੜ ਗਿਆ।
ਜ਼ੋਰਦਾਰ ਟੱਕਰ ਕਾਰਨ ਕਾਰ ਚਲਾ ਰਹੇ ਸੁਰਿੰਦਰ ਸਿੰਘ ਸੋਨੂੰ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਅਤੇ ਉਸ ਦੀ ਘਟਨਾ 'ਤੇ ਹੀ ਮੌਤ ਹੋ ਗਈ। ਸੁਰਿੰਦਰ ਸਿੰਘ ਦੇ 3 ਸਾਲਾ ਬੇਟੇ ਫਤਿਹ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਲੋਕਾਂ ਨੇ ਕੱਢ ਕੇ ਹਸਪਤਾਲ ਪਹੁੰਚਾਇਆ। ਫਤਿਹ ਸਿੰਘ ਨੇ ਲੁਧਿਆਣਾ ਦੇ ਹਸਪਾਤਲ ਵਿਚ ਦਮ ਤੋੜ ਦਿੰਤਾ।  ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਟਰੱਕ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ।  ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲ ਦਰਜ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.