ਜੋਧ ਸਿੰਘ ਮੰਝ ਦੇ ਪਰਿਵਾਰਕ ਮੈਂਬਰਾਂ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

ਵੈਨਕੁਵਰ, 12 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਧੀਨ ਪੈਂਦੇ ਸ਼ਹਿਰ ਵੈਨਕੁਵਰ ਵਿੱਚ ਇੱਕ ਪੰਜਾਬੀ ਗੈਂਗਸਟਰ ਜੋਧ ਸਿੰਘ ਮੰਝ ਦੇ ਪਰਿਵਾਰਕ ਮੈਂਬਰਾਂ ਨੇ ਬੀਮਾ ਕੰਪਨੀ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ, ਕਿਉਂਕਿ ਕੰਪਨੀ ਨੇ ਜੋਧ ਸਿੰਘ ਮੰਝ ਵੱਲੋਂ ਕਰਵਾਏ ਗਏ 5 ਲੱਖ ਡਾਲਰ ਦੇ ਬੀਮੇ ਦੀ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 14 ਮਹੀਨੇ ਪਹਿਲਾਂ ਮਾਰੇ ਗਏ ਗੈਂਗਸਟਰ ਜੋਧ ਸਿੰਘ ਮੰਝ ਦੇ ਪਰਿਵਾਰਕ ਮੈਂਬਰਾਂ ਨੇ ਵਿੱਤੀ ਸੇਵਾਵਾਂ ਬਾਰੇ ਕੰਪਨੀ 'ਰਾਇਲ ਬੈਂਕ ਆਫ਼ ਕੈਨੇਡਾ' (ਆਰਬੀਸੀ) ਵਿਰੁੱਧ ਮੁਕੱਦਮਾ ਦਰਜ ਕਰਵਾਉਂਦੇ ਹੋਏ 5 ਲੱਖ ਡਾਲਰ ਦੇ ਬੀਮੇ ਦੀ ਰਾਸ਼ੀ ਦਾ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ 6 ਦਸੰਬਰ 2018 ਨੂੰ ਮੈਕਸਿਕੋ ਵਿੱਚ 31 ਸਾਲਾ ਜੋਧ ਸਿੰਘ ਮੰਝ ਦਾ ਕਿਸੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਕਿਸੇ ਵਿਰੁੱਧ ਦੋਸ਼ ਆਇਦ ਨਹੀਂ ਕੀਤੇ ਗਏ ਸਨ।
ਜੋਧ ਸਿੰਘ ਮੰਝ ਦਾ ਪਾਲਣ-ਪੋਸ਼ਣ ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿੱਚ ਹੋਇਆ ਸੀ। ਵੱਡਾ ਹੋਣ 'ਤੇ ਉਹ ਯੂਨਾਈਨਡ ਨੇਸ਼ਨਜ਼ ਗੈਂਗ ਨਾਲ ਜੁੜ ਗਿਆ ਅਤੇ ਉਸ ਨੇ ਕਈ ਸਾਲ ਮੈਕਸਿਕੋ ਵਿੱਚ ਬਤੀਤ ਕੀਤੇ। ਜੋਧ ਸਿੰਘ ਦੇ ਪਰਿਵਾਰਕ ਮੈਂਬਰਾਂ ਕਿਰਪਾਲ, ਅਮਨ ਅਤੇ ਯਸਬੀਰ ਮੰਝ ਨੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਮੁਕੱਦਮਾ ਦਰਜ ਕਰਵਾਇਆ ਹੈ। ਉਨ•ਾਂ ਵੱਲੋਂ ਅਦਾਲਤ ਵਿੱਚ ਜਮ•ਾ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਜੋਧ ਸਿੰਘ ਮੰਝ ਨੇ ਫਰਵਰੀ 2009 ਵਿੱਚ ਆਰਬੀਸੀ ਦੀ ਲਾਈਫ਼ ਇੰਸ਼ੋਰੈਂਸ ਪਾਲਸੀ ਖਰੀਦੀ ਸੀ, ਜਿਸ ਦਾ ਡੈਥ ਬੈਨੇਫਿਟ 5 ਲੱਖ ਡਾਲਰ ਮਿਲਣਾ ਸੀ। ਮੰਝ ਦੇ ਇਨ•ਾਂ ਰਿਸ਼ਤੇਦਾਰਾਂ ਨੇ ਕੋਰਟ 'ਚ ਦੱਸਿਆ ਕਿ ਜੋਧ ਸਿੰਘ ਮੰਝ ਦੀ ਮੌਤ ਮਗਰੋਂ ਆਰਬੀਸੀ ਇੰਸ਼ੋਰੈਂਸ ਨੇ ਉਨ•ਾਂ ਨੂੰ 9 ਜੁਲਾਈ 2019 ਨੂੰ ਖਤ ਭੇਜ ਕੇ 5 ਲੱਖ ਡਾਲਰ ਦਾ ਡੈਥ ਬੈਨੇਟਿਫ ਦੇਣ ਤੋਂ ਮਨ•ਾ ਕਰ ਦਿੱਤਾ। ਉਨ•ਾਂ ਨੇ ਦਾਅਵਾ ਕੀਤਾ ਹੈ ਕਿ ਬੀਮਾ ਕੰਪਨੀ ਇਕਰਾਰਨਾਮੇ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਜਦਕਿ ਆਰਬੀਸੀ ਨੇ ਕੋਰਟ ਵਿੱਚ ਕਿਹਾ ਕਿ ਜੋਧ ਸਿੰਘ ਮੰਝ ਦੀ ਪਾਲਸੀ ਇਸ ਕਰਕੇ ਰੱਦ ਕੀਤੀ ਗਈ ਹੈ, ਕਿਉਂਕਿ ਉਸ ਨੇ 11 ਸਾਲ ਪਹਿਲਾਂ ਜਦੋਂ ਬੀਮੇ ਲਈ ਅਪਲਾਈ ਕੀਤਾ ਸੀ, ਉਸ ਵੇਲੇ ਉਸ ਨੇ ਝੂਠ ਬੋਲਦੇ ਹੋਏ ਕਿਹਾ ਸੀ ਕਿ ਉਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ। ਆਰਬੀਸੀ ਨੇ ਕਿਹਾ ਕਿ ਫਰਵਰੀ 2007 ਤੋਂ ਪਹਿਲਾਂ ਜੋਧ ਸਿੰਘ ਮੰਝ ਨੂੰ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ, ਪਰ ਉਸ ਨੇ ਬੀਮਾ ਕਰਵਾਉਂਦੇ ਸਮੇਂ ਇਸ ਦਾ ਜ਼ਿਕਰ ਨਹੀਂ ਕੀਤਾ। ਗ਼ਲਤ ਬਿਆਨਬਾਜ਼ੀ ਕਰਨ ਕਰਕੇ ਉਸ ਦੀ ਪਾਲਸੀ ਰੱਦ ਕਰ ਦਿੱਤੀ ਗਈ ਹੈ। ਜਦਕਿ ਮੰਝ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਜੋਧ ਸਿੰਘ ਮੰਝ ਨੇ ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.