ਯੂਪੀ 'ਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਵਾਪਰਿਆ ਹਾਦਸਾ

ਫਿਰੋਜ਼ਾਬਾਦ, 13 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਵਿੱਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਬੁੱਧਵਾਰ ਰਾਤ ਡਬਲ ਡੇਕਰ ਬੱਸ ਨੇ ਸੜਕ ਕੰਢੇ ਖੜ•ੇ ਟਰੱਕ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਸਵਾਰੀਆਂ ਜ਼ਖਮੀ ਹੋ ਗਈਆਂ। ਇਨ•ਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਹੈ। ਬੱਸ ਦਿੱਲੀ ਤੋਂ ਬਿਹਾਰ ਦੇ ਮੋਤਿਹਾਰੀ ਜਾ ਰਹੀ ਸੀ। ਇਸ ਵਿੱਚ ਚਾਲਕ ਅਤੇ ਕੰਡਕਟਰ ਸਣੇ 50 ਯਾਤਰੀ ਸਵਾਰ ਸਨ।
ਹਾਦਸਾ ਫਿਰੋਜ਼ਾਬਾਦ ਅਤੇ ਇਟਾਵਾ ਜ਼ਿਲ•ੇ ਦੀ ਸਰਹੱਦ 'ਤੇ ਭਦਾਨ ਪਿੰਡ ਦੇ ਨੇੜੇ ਵਾਪਰਿਆ। ਐਸਐਸਪੀ ਸਚਿੰਦਰ ਪਟੇਲ ਨੇ ਦੱਸਿਆ ਕਿ ਐਕਸਪ੍ਰੈਸ ਵੇਅ 'ਤੇ ਇੱਕ ਟਰੱਕ ਪੰਕਚਰ ਹੋ ਗਿਆ ਸੀ। ਉਸ ਦਾ ਡਰਾਈਵਰ ਸੜਕ ਕੰਢੇ ਟਰੱਕ ਖੜ•ਾ ਕਰਕੇ ਪਹੀਆ ਬਦਲ ਰਿਹਾ ਸੀ। ਰਾਤ 10 ਵਜੇ ਤੇਜ਼ ਰਫ਼ਤਾਰ ਬੱਸ ਨੇ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਪੂਰੀ ਤਰ•ਾਂ ਨੁਕਸਾਨਿਆ ਗਿਆ। ਐਸਐਸਪੀ ਨੇ ਦੱਸਿਆ ਕਿ ਬੱਸ ਨੂੰ ਕਰੇਨ ਰਾਹੀਂ ਸੜਕ ਤੋਂ ਹਟਾਇਆ ਗਿਆ।  ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ। ਸ਼ਾਇਦ ਬੱਸ ਚਾਲਕ ਨਸ਼ੇ ਵਿੱਚ ਸੀ। ਬੱਸ ਚਾਲਦ ਦੀ ਗ਼ਲਤੀ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਵਿੱਚ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ ਹੈ। ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਸੈਫ਼ਈ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਮੈਡੀਕਲ ਅਫਸਰ ਡਾ. ਵਿਸ਼ਵ ਦੀਪਕ ਨੇ ਦੱਸਿਆ ਕਿ ਇੱਥੇ ਲਿਆਂਦੇ ਗਏ 16 ਲੋਕਾਂ ਵਿੱਚੋਂ 13 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਤਿੰਨ ਲੋਕਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। 11 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜ਼ਖਮੀਆਂ ਦੇ ਜਲਦ ਇਲਾਜ ਦੇ ਨਿਰਦੇਸ਼ ਦਿੱਤੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.