ਕੇਸ ਦਰਜ ਹੋਣ ਮਗਰੋਂ 20 ਸਾਲ ਬਾਅਦ ਕੀਤੀ ਗਈ ਕਾਰਵਾਈ

ਨਵੀਂ ਦਿੱਲੀ, 13 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਮੈਚ ਫਿਕਸਿੰਗ ਦੇ ਦੋਸ਼ੀ ਸੱਟੇਬਾਜ਼ ਸੰਜੀਵ ਚਾਵਲਾ ਨੂੰ ਹਵਾਲਗੀ ਹਾਸਲ ਕਰਕੇ ਲੰਡਨ ਤੋਂ ਭਾਰਤ ਲਿਆਂਦਾ ਗਿਆ। ਉਹ ਸੰਨ 2000 ਦੇ ਮੈਚ ਫਿਕਸਿੰਗ ਸਕੈਂਡਲ ਵਿੱਚ ਸ਼ਾਮਲ ਸੀ। ਮਾਮਲਾ ਦਰਜ ਹੋਣ ਤੋਂ 20 ਸਾਲ ਬਾਅਦ ਉਸ ਨੂੰ ਭਾਰਤ ਲਿਆਂਦਾ ਗਿਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ। ਚਾਵਲਾ ਨੂੰ ਤਿਹਾੜ ਜੇਲ• ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਉਸ ਦੀ ਮੈਡੀਕਲ ਜਾਂਚ ਹੋ ਸਕਦੀ ਹੈ। 16 ਜਨਵਰੀ ਨੂੰ ਲੰਡਨ ਦੀ ਵੈਸਟਮਿੰਸਟਰ ਕੋਰਟ ਨੇ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਬ੍ਰਿਟੇਨ ਦੇ ਗ੍ਰਹਿ ਮੰਤਰੀ ਦੇ ਦਸਤਖ਼ਤ ਤੋਂ ਬਾਅਦ ਚਾਲਵਾ ਨੂੰ 28 ਦਿਨ ਦੇ ਅੰਦਰ ਭਾਰਤ ਦੇ ਹਵਾਲਾ ਕੀਤਾ ਜਾਣਾ ਸੀ। ਪਿਛਲੇ ਸਾਲ ਮਾਰਚ ਵਿੱਚ ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਚਾਵਲਾ ਦੀ ਹਵਾਲਗੀ ਦਾ ਹੁਕਮ ਦਿੱਤਾ ਸੀ, ਪਰ ਉਹ ਇਸ ਦੇ ਵਿਰੁੱਧ ਕੋਰਟ ਚਲਾ ਗਿਆ ਸੀ। ਬ੍ਰਿਟੇਨ ਦੇ ਕੋਰਟ ਦੇ ਦਸਤਾਵੇਜ਼ਾਂ ਵਿੱਚ ਚਾਵਲਾ ਨੂੰ ਦਿੱਲੀ ਵਿੱਚ ਜਨਮੇ ਇੱਕ ਬਿਜ਼ਨਸਮੈਨ ਦੇ ਰੂਪ ਵਿੱਚ ਦੱਸਿਆ ਗਿਆ ਹੈ। ਉਹ 1996 ਵਿੱਚ ਬਿਜ਼ਨਸ ਵੀਜ਼ਾ 'ਤੇ ਬ੍ਰਿਟੇਨ ਚਲਾ ਗਿਆ ਸੀ। ਸੰਨ 2000 ਵਿੱਚ ਉਸ ਦਾ ਭਾਰਤੀ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ। 2003 ਵਿੱਚ ਬ੍ਰਿਟੇਨ ਵਿੱਚ ਬਣੇ ਰਹਿਣ ਲਈ ਉਸ ਨੂੰ ਅਣਮਿੱਛੇ ਸਮੇਂ ਦੀ ਛੁੱਟੀ ਦਿੱਤੀ ਗਈ ਸੀ। 2005 ਵਿੱਚ ਉਸ ਨੂੰ ਬ੍ਰਿਟੇਨ ਦਾ ਪਾਸਪੋਰਟ ਮਿਲਿਆ ਅਤੇ ਤਦ ਤੋਂ ਉਹ ਬ੍ਰਿਟਿਸ਼ ਨਾਗਰਿਕ ਹੈ।
ਮੈਚ ਫਿਕਸਿੰਗ ਸਕੈਂਡਲ ਵਿੱਚ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ ਦਾ ਵੀ ਨਾਂ ਆਇਆ ਸੀ। ਕ੍ਰੋਨੀਏ ਨੂੰ ਚਾਵਲਾ ਅਤੇ ਇੱਕ ਹੋਰ ਵਿਅਕਤੀ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ ਕਿ ਜੇਕਰ ਉਹ ਕ੍ਰਿਕਟ ਮੈਚ ਹਾਰਨ ਲਈ ਰਾਜ਼ੀ ਹੋ ਜਾਣ ਤਾਂ ਉਨ•ਾਂ ਨੂੰ ਵੱਡੀ ਰਕਮ ਦਿੱਤੀ ਜਾਵੇਗੀ। ਕ੍ਰੋਨੀਏ ਦੀ 2002 ਵਿੱਚ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਚਾਵਲਾ ਅਤੇ ਕ੍ਰੋਨੀਏ ਦੋਵਾਂ ਵਿਰੁੱਧ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ 70 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਦੋਵਾਂ 'ਤੇ ਭਾਰਤ ਅਤੇ ਦੱਖਣੀ ਅਮਰੀਕਾ ਦੇ ਵਿਚਕਾਰ 16 ਫਰਵਰੀ 2000 ਤੋਂ 20 ਮਾਰਚ 2000 ਵਿਚਕਾਰ ਖੇਡੇ ਗਏ ਮੈਚਾਂ ਵਿੱਚ ਫਿਕਸਿੰਗ ਦਾ ਦੋਸ਼ ਸੀ। ਮਾਮਲਾ ਅਪ੍ਰੈਲ 2000 ਵਿੱਚ ਤਦ ਸਾਹਮਣੇ ਆਇਆ, ਜਦੋਂ ਦਿੱਲੀ ਪੁਲਿਸ ਨੇ ਬਲੈਕਲਿਸਟਡ ਚਾਵਲਾ ਅਤੇ ਕ੍ਰੋਨੀਏ ਵਿਚਕਾਰ ਗੱਲਬਾਤ ਨੂੰ ਰੋਕ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.