ਅਮਰੀਕਾ : ਟਰੰਪ ਦੀ ਯੁੱਧ ਸ਼ਕਤੀਆਂ ਨੂੰ ਸੀਮਤ ਕਰਨ 'ਤੇ ਸੈਨੇਟ ਵਿਚ ਬਹਿਸ ਸ਼ੁਰੂ


ਵਾਸ਼ਿੰਗਟਨ,  14 ਫ਼ਰਵਰੀ, ਹ.ਬ. : ਅਮਰੀਕੀ ਸੈਨੇਟ ਨੇ ਈਰਾਨ ਵਿਚ ਰਾਸ਼ਟਰਪਤੀ ਟਰੰਪ ਦੇ ਸੈÎਨਿਕ ਸ਼ਕਤੀਆਂ ਦੇ ਅਧਿਕਾਰ ਨੂੰ ਸੀਮਤ ਕਰਨ ਦੇ ਮਤੇ ਨੂੰ ਸਵੀਕਾਰ ਕਰਦੇ ਹੋਏ ਉਸ 'ਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਸੈਨਿਕ ਸ਼ਕਤੀਆਂ ਦੇ ਅਧਿਕਾਰ ਨੂੰ ਸੀਮਤ ਕਰਨ ਦੇ ਮਤੇ 'ਤੇ ਆਖਰੀ ਮਤਦਾਨ ਹੋਵੇਗਾ। ਟਰੰਪ ਸੈਨੇਟ ਨਾਲ ਗੱਲਬਾਤ ਕਰਨ ਤੋਂ ਬਗੈਰ ਤਹਿਰਾਨ ਦੇ ਨਾਲ ਸੈÎਨਿਕ ਸੰਘਰਸ਼ ਸ਼ੁਰੂ ਕਰ ਸਕਦੇ ਹਨ। ਇਸ ਲਈ ਇਸ 'ਤੇ ਬਹਿਸ ਕਰਨਾ ਬਹੁਤ ਜ਼ਰੂਰੀ ਸੀ।
ਸੈਨੇਟ ਵਿਚ ਰਿਪਬਲਿਕਨ ਦੇ ਬਹੁਮਤ ਵਿਚ ਹੋਣ 'ਤੇ ਇਹ ਮਤਾ ਪਾਸ ਹੋ ਸਕਦਾ ਹੈ। ਹਾਲਾਂਕਿ ਟਰੰਪ ਨੂੰ ਕਾਨੂੰਨ ਨੂੰ ਬੈਨ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਸੈਨੇਟ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਨੀਤੀ ਵਿਕਲਪਾਂ ਨੂੰ ਸੀਮਤ ਨਾ ਕਰਨ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਸਾਡੇ ਦੇਸ਼ ਦੀ ਸੁਰੱਖਿਆ ਦੇ ਲਈ ਬਹੁਤ ਮਹੱਤਵਪੂਰਣ ਹੈ ਕਿ ਅਮਰੀਕਾ ਸੈਨੇਟ ਈਰਾਨ ਯੁੱਧ ਸ਼ਕਤੀਆਂ ਦੇ ਮਤੇ 'ਤੇ ਅਪਣਾ ਮਤਦਾਨ ਨਾ ਕਰਨ।
ਅਮਰੀਕਾ ਵਿਚ ਭਾਰਤੀ ਮੂਲ ਦੇ ਨੇਤਾ ਸਾਰਾ ਗਿਡੋਨ ਨੇ ਮਾਈਨੇ ਸੂਬੇ ਤੋਂ ਅਮਰੀਕੀ ਸੈਨੇਟ ਵਿਚ ਪ੍ਰਵੇਸ਼ ਦੀ ਅਪਣੀ ਦਾਅਵੇਦਾਰੀ ਦੇ ਲਈ 76 ਲੰਖ ਡਾਲਰ ਦਾ ਫੰਡ ਜੁਟਾਇਆ ਹੈ। 48 ਸਾਲਾ ਗਿਡੋਨ ਫਿਲਹਾਲ ਮਾਈਨੇ ਸੂਬੇ ਵਿਚ ਅਸੰਬਲੀ ਦੀ ਸਪੀਕਰ ਹੈ। ਉਹ ਨਵੰਬਰ ਵਿਚ ਹੋਣ ਵਾਲੇ ਅਮਰੀਕੀ ਸੰਸਦ ਦੀ ਚੋਣ ਵਿਚ ਰਿਪਬਲਿਕਨ ਸੈਨੇਟਰ ਸੁਸਾਨ ਕੋਲਿੰਸ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ। ਕੋਲਿੰਸ ਨੇ ਇਸ ਚੁਣਾਵੀ ਦੌਰ ਦੇ ਲਈ 1.09 ਕਰੋੜ ਡਾਲਰ ਤੋਂ ਜ਼ਿਆਦਾ ਜੁਟਾਏ ਹਨ।
ਗਿਡੋਨ ਦਾ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਕਾਰਜਕਾਲ ਨੇ ਕਿਹਾ ਕਿ ਉਨ੍ਹਾਂ ਨੇ 31 ਦਸੰਬਰ ਨੂੰ ਖਤਮ ਆਖਰੀ ਤਿਮਾਹੀ ਵਿਚ 35 ਲੱਖ ਡਾਲਰ ਦੀ ਮਦਦ ਹਾਸਲ ਕੀਤੀ। ਇਸ ਤਰ੍ਹਾਂ ਉਹ 76 ਲੱਖ ਡਾਲਰ ਦਾ ਚੰਦਾ ਜੁਟਾ ਚੁਕੀ ਹੈ। ਗਿਡੋਨ ਦੀ ਮਾਂ ਅਰਮੇਨੀਆ ਦੀ ਹੈ। ਗਿਡੋਨ ਨੇ ਪਿਛਲੇ ਸਾਲ ਜੂਨ ਵਿਚ ਅਮਰੀਕੀ ਸੈਨੇਟ ਲਈ ਅਪਣੀ ਦਾਅਵੇਦਾਰੀ ਪੇਸ਼ ਕਰਨ ਦਾ ਐਲਾਨ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.