ਕੋਰੀਆ,  14 ਫ਼ਰਵਰੀ, ਹ.ਬ. : ਕੋਰੋਨਾ ਵਾਇਰਸ ਦੇ ਡਰ ਕਾਰਨ ਚੀਨ ਤੋਂ ਪਰਤੇ ÎÎਇੱਕ ਵਿਅਕਤੀ ਨੂੰ ਉਤਰ ਕੋਰੀਆ ਵਿਚ  ਗੋਲੀ ਮਾਰ ਦਿੱਤੀ ਗਈ। ਮੰਨਿਆ ਜਾ ਰਿਹਾ ਕਿ ਇਹ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਸੀ। ਉਸ ਨੂੰ ਜਨਤਕ ਨਹਾਉਣ ਵਾਲੀ ਥਾਂ 'ਤੇ ਦੇਖਿਆ ਗਿਆ ਸੀ, ਜੋ ਨਿਯਮਾਂ ਦੇ ਖ਼ਿਲਾਫ਼ ਹੈ। ਜਦ ਕਿ ਉਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਨੇ ਚੀਨ ਤੋਂ ਪਰਤਣ ਵਾਲੇ ਸਾਰੇ ਲੋਕਾਂ ਦੇ ਲਈ ਸਖ਼ਤ ਨਿਯਮ ਬਣਾਏ ਹਨ।
ਮੀਡੀਆ ਖ਼ਬਰਾਂ ਮੁਤਾਬਕ ਕੋਰੋਨਾ ਵਾਇਰਸ ਦੇ ਸ਼ੱਕੀ ਇਸ ਵਿਅਕਤੀ ਨੇ ਸਖ਼ਤ ਨਿਯਮਾਂ ਦੀ ਉਲੰਘਣਾ ਕੀਤੀ ਸੀ। ਉਸ ਨੂੰ ਆਈਸੋਲੇਸ਼ਨ ਵਾਰਡ  ਵਿਚ ਰਹਿਣਾ ਸੀ, ਲੇਕਿਨ ਉਸ ਨੂੰ ਜਨਤਕ ਨਹਾਉਣ  ਵਾਲੀ ਥਾਂ 'ਤੇ ਦੇਖਿਆ ਗਿਆ ਸੀ। ਪਿਛਲੇ 30 ਦਿਨਾਂ ਵਿਚ ਚੀਨ ਤੋਂ ਪਰਤਣ ਵਾਲੇ ਸਾਰੇ ਉਤਰ ਕੋਰੀਆਈ ਨਾਗਰਿਕਾਂ ਨੂੰ ਆਈਸੋਲੇਸ਼ਨ ਵਾਰਡ  ਵਿਚ ਰੱਖਿਆ ਜਾ ਰਿਹਾ ਹੈ। ਇਸ ਦੌਰਾਨ ਰੈਡ ਕਰਾਸ ਨੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਉਤਰ ਕੋਰੀਆ 'ਤੇ ਲੱਗੀ ਪਾਬੰਦੀਆਂ  ਨੂੰ ਤੁਰੰਤ  ਹਟਾਉਣ ਦੀ ਅਪੀਲ ਕੀਤੀ ਹੈ। ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਥੇ ਸੁਰੱਖਿਆਤਮਕ ਉਪਕਰਣਾਂ ਅਤੇ ਟੈਸਟਿੰਗ ਕਿਟ ਦੀ ਤੁਰੰਤ ਜ਼ਰੂਰਤ ਹੈ।
ਉਤਰ ਕੋਰੀਆ ਨੇ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ। ਪ੍ਰੰਤੂ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਵਿਚ ਲੱਛਣ ਦਿਖਾਏ ਦਿੱਤੇ ਸੀ, ਉਨ੍ਹਾਂ 30 ਦਿਨ ਤੱਕ ਆਈਸੋਲੇਸ਼ਨ ਵਿਚ ਰਹਿਣਾ ਹੋਵੇਗਾ। ਸਾਰੇ ਸਰਕਾਰੀ ਸੰਸਥਾਨਾਂ ਅਤੇ ਉਤਰ ਕੋਰੀਆ ਵਿਚ ਰਹਿ ਰਹੇ ਵਿਦੇਸ਼ੀਆਂ 'ਤੇ ਇਹ ਨਿਯਮ ਲਾਗੂ ਹੋਣਗੇ।
ਉਤਰ ਕੋਰੀਆ ਨੇ ਚੀਨ ਤੋਂ ਆਉਣ ਵਾਲੇ ਜਹਾਜ਼ ਅਤੇ ਟਰੇਨ ਸੇਵਾ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ Îਇੱਥੇ  ਆਉਣ ਵਾਲੇ ਹਰੇਕ ਵਿਦੇਸ਼ੀ ਨੂੰ ਇੱਕ ਹਫ਼ਤੇ ਤੱਕ ਆਈਸੋਲੇਸ਼ਨ ਵਾਰਡ ਵਿਚ ਰਹਿਣਾ ਜ਼ਰੂਰੀ ਹੈ। ਕੌਮਾਂਤਰੀ ਸੈਰ ਸਪਾਟੇ 'ਤੇ ਪਾਬੰਦੀ ਲਾਉਣ ਦੇ ਨਾਲ ਉਸ ਨੇ ਅਪਣੀ ਕੌਮਾਂਤਰੀ ਸਰਹੱਦ ਵੀ ਬੰਦ ਕਰ ਦਿੱਤੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.