ਵਾਸ਼ਿੰਗਟਨ,  14 ਫ਼ਰਵਰੀ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਦੀ ਸਖ਼ਤ ਇਮੀਗਰੇਸ਼ਨ ਨੀਤੀਆਂ ਦੇ ਚਲਦਿਆਂ ਅਮਰੀਕਾ ਅਤੇ ਮੈਕਸਿਕੋ ਸਰਹੱਦ  'ਤੇ ਪਰਵਾਸੀਆਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਘਟੀ ਹੈ। ਮਈ 2019 ਦੇ ਮੁਕਾਬਲੇ ਜਨਵਰੀ 2020 ਦੇ ਸਮੇਂ ਵਿਚ ਇਹ ਕਮੀ 74.5 ਫ਼ੀਸਦੀ ਰਿਕਾਰਡ ਕੀਤੀ ਗਈ। ਯਾਨੀ ਮੈਕਸਿਕੋ ਸਰਹੱਦ 'ਤੇ ਕੰਧ ਬਣਾਉਣ ਤੋਂ ਪਹਿਲਾਂ ਸ਼ਰਨਾਰਥੀਆਂ 'ਤੇ ਰੋਕ ਲਾਉਣ ਦੀ ਸਖ਼ਤ ਨੀਤੀ ਅਤੇ ਬਿਆਨਬਾਜ਼ੀ ਦੇ ਚਲਦਿਆਂ ਲੋਕਾਂ ਨੇ ਡਰ ਦੇ ਚਲਦਿਆਂ ਆਵਾਜਾਈ ਘੱਟ ਕਰ ਦਿੱਤੀ ਹੈ।
ਸ਼ਰਨਾਰਥੀਆਂ 'ਤੇ ਰੋਕ ਲਾਉਣ ਦੇ ਲਈ ਦੁਵੱਲੇ ਸਮਝੌਤੇ ਤਹਿਤ ਮੈਕਸਿਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਨੇ ਦੇਸ਼ ਦੀ ਦੱਖਣੀ ਸਰਹੱਦ 'ਤੇ ਘਟਦੀ ਪਰਵਾਸੀਆਂ ਦੀ ਗਿਣਤੀ 'ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ, ਇਸ ਨੀਤੀ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਰੋਕਣਾ ਹੈ ਜੋ ਨਾਜਾਇਜ਼ ਢੰਗ ਨਾਲ ਪਲਾਇਨ ਕਰਨਾ ਚਾਹੁੰਦੇ ਹਨ ਕਿਉਂਕਿ ਇਸ ਨਾਲ ਉਹ ਖ਼ਤਰੇ ਵਿਚ ਪੈ ਸਕਦੇ ਹਨ।
ਦੱਸ ਦੇਈਏ ਕਿ ਬਿਹਰਤ ਜ਼ਿੰਦਗੀ ਦੀ ਭਾਲ ਵਿਚ ਮੈਕਸਿਕੋ ਤੋਂ ਅਮਰੀਕਾ ਆ ਰਹੇ ਆਸਕਰ ਅਲਬਰਟੋ ਅਪਣੀ ਟੀ ਸ਼ਰਟ ਵਿਚ ਧੀ ਨੂੰ ਫਸਾ ਕੇ ਰਿਓ ਗਰਾਂਡ ਨਦੀ ਪਾਰ ਕਰਦੇ ਸਮੇਂ ਉਸ ਵਿਚ ਡੁੱਬ ਗਿਆ ਸੀ। ਜਨਵਰੀ ਵਿਚ ਸਰਹੱਦ ਪਾਰ ਕਰਨ ਵਾਲੇ ਪਰਵਾਸੀਆਂ ਦੀ ਗਿਣਤੀ 36 ਹਜ਼ਾਰ 679 ਰਹੀ ਜੋ ਮਈ 2019 ਦੀ ਤੁਲਨਾ ਵਿਚ ਘੱਟ ਸੀ। ਮਈ 2019 ਵਿਚ ਅਜਿਹੇ 1,44,116 ਮਾਮਲੇ ਦਰਜ ਕੀਤੇ ਗਏ ਸੀ।
ਮਈ 2019 ਵਿਚ ਸਰਹੱਦ ਪਾਰ ਕਰਨ ਵਾਲੇ ਪਰਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਅਮਰੀਕਾ ਨੇ ਮੈਕਸਿਕੋ ਨੂੰ ਕੰਟਰੋਲ ਕਰਨ ਦੀ ਸਲਾਹ ਦੇ ਨਾਲ ਚੇਤਾਇਆ ਗਿਆ ਕਿ ਜੇਕਰ ਇਸ 'ਤੇ ਕੰਟਰੋਲ ਕਰਨ ਵਿਚ ਉਹ ਨਾਕਾਮ  ਰਿਹਾ ਤਾਂ ਉਸ ਦੇ ਨਿਰਯਾਤ 'ਤੇ ਟੈਰਿਫ ਲਾਏ ਜਾਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.