ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨ

ਅੰਮ੍ਰਿਤਸਰ, 14 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸਿੰਘ ਸੰਧੂ ਪੰਜਾਬ ਆਇਆ ਹੋਇਆ ਹੈ ਅਤੇ ਬੀਤੇ ਦਿਨ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ•ਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਕੀਰਤਨ ਦਾ ਆਨੰਦ ਮਾਣਿਆ। 2018 ਵਿੱਚ ਵਿਧਾÎਇਕ ਬਣਨ ਬਾਅਦ ਉਹ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹਨ। ਇਸ ਮੌਕੇ ਅਮਰਜੋਤ ਸਿੰਘ ਸੰਧੂ ਨਾਲ ਉਨ•ਾਂ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਮਲਕੀਤ ਕੌਰ, ਪਤਨੀ ਮਨਮੀਨ ਕੌਰ ਅਤੇ ਦੋ ਪੁੱਤਰ ਵੀ ਸਨ।
ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰਜੋਤ ਸਿੰਘ ਸੰਧੂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਦੇ ਮੈਂਬਰਾਂ ਵਿੱਚ ਅੰਤ੍ਰਿਗ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਮੈਨੇਜਰ ਮੁਖਤਾਰ ਸਿੰਘ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਵਧੀਕ ਮੈਨੇਜਰ ਇਕਬਾਲ ਸਿੰਘ ਸ਼ਾਮਲ ਸਨ। ਅਮਰਜੋਤ ਸਿੰਘ ਸੰਧੂ ਨੇ ਗੁਰੂ ਘਰ ਵਿੱਚ ਨਤਮਸਤਕ ਹੋਣ ਮਗਰੋਂ ਕਿਹਾ ਕਿ ਇੱਥੇ ਆ ਕੇ ਮਨ ਨੂੰ ਸਕੂਲ ਮਿਲਦਾ ਹੈ। ਉਨ•ਾਂ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਹੀ ਉਹ ਕੈਨੇਡਾ ਵਿੱਚ ਵਿਧਾਇਕ ਬਣੇ ਹਨ। ਇਸੇ ਦਾ ਸ਼ੁਕਰਾਨਾ ਕਰਨ ਲਈ ਉਹ ਦਰਬਾਰ ਸਾਹਿਬ ਪੁੱਜੇ ਹਨ।
ਦੱਸ ਦੇਈਏ ਕਿ ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ 2018 ਦੀਆਂ ਅਸੈਂਬਲੀ ਚੋਣਾਂ ਵਿਚ ਜਿਨ•ਾਂ 7 ਪੰਜਾਬੀਆਂ ਨੇ ਮੱਲ•ਾਂ ਮਾਰੀਆਂ ਸਨ, ਉਨ•ਾਂ ਵਿੱਚ ਅਮਰਜੋਤ ਸਿੰਘ ਸੰਧੂ ਵੀ ਸ਼ਾਮਲ ਸੀ, ਜੋ ਬਰੈਂਪਟਨ ਵੈਸਟ ਤੋਂ ਐਮਪੀਪੀ ਭਾਵ ਵਿਧਾਇਕ ਚੁਣਿਆ ਗਿਆ ਸੀ। ਅਮਰਜੋਤ ਸਿੰਘ ਸੰਧੂ ਪੰਜਾਬ ਦੇ ਅੰਮ੍ਰਿਤਸਰ ਜ਼ਿਲ•ੇ ਨਾਲ ਸਬੰਧ ਰੱਖਦਾ ਹੈ ਅਤੇ ਉਹ 10 ਸਾਲ ਪਹਿਲਾਂ (2008 ਵਿੱਚ) ਕੈਨੇਡਾ ਪੜ•ਨ ਲਈ ਗਿਆ ਸੀ। ਹੁਣ ਉਹ ਕੈਨੇਡਾ ਵਿਚ ਵਿਧਾਇਕ ਬਣਨ ਵਾਲਾ ਪਹਿਲਾ ਕੌਮਾਂਤਰੀ ਵਿਦਿਆਰਥੀ ਬਣ ਚੁੱਕਾ ਹੈ। ਸੰਧੂ ਨੇ ਟੋਰਾਂਟੋ ਦੇ ਜਾਰਜ ਬਰਾਊਨ ਕਾਲਜ ਤੋਂ ਵਾਇਰਲੈਸ ਐਂਡ ਨੈਟਵਰਕਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 3 ਸਾਲ ਉਨਟਾਰੀਓ ਦੇ ਵੋਗਾਨ ਵਿੱਚ ਬਰਾਡ ਕਨੈਕਟ ਟੈਲੀਕਾਮ ਨਾਲ 'ਨੈਟਵਰਕ ਐਨਾਲਿਸਟ' ਵਜੋਂ ਕੰਮ ਕੀਤਾ। ਇਸ ਮਗਰੋਂ ਉਸ ਨੇ ਸੰਧੂ ਨੇ ਬਰੈਂਪਟਨ ਵਿੱਚ ਰਾਇਲ ਲੈਪੇਜ ਵਿੱਚ ਵੀ ਸੇਵਾਵਾਂ ਨਿਭਾਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.