ਆਰਸੀਐਮਪੀ ਨੇ ਲੁਟੇਰੇ ਦੀ ਪਛਾਣ ਲਈ ਮੰਗੀ ਲੋਕਾਂ ਦੀ ਮਦਦ

ਸਰੀ, 14 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਸਾਊਥ ਏਸ਼ੀਅਨ ਮੂਲ ਦੇ ਵਿਅਕਤੀ ਨੇ ਏਟੀਐਮ ਲੁੱਟ ਲਿਆ, ਜਿਸ ਦੀ ਪਛਾਣ ਲਈ ਸਰੀ ਆਰਸੀਐਮਪੀ ਨੇ ਉਸ ਦੀਆਂ ਤਸਵੀਰਾਂ ਜਾਰੀ ਕਰਕੇ ਲੋਕਾਂ ਦੀ ਮਦਦ ਮੰਗੀ ਹੈ। ਸਰੀ ਆਰਸੀਐਮਪੀ ਨੇ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ 26 ਜਨਵਰੀ ਨੂੰ ਸ਼ਾਮ 5 ਵਜ ਕੇ 20 ਮਿੰਟ 'ਤੇ ਨਿਊਟਨ ਖੇਤਰ ਵਿੱਚ ਵਾਪਰੀ। 72ਵੇਂ ਐਵੇਨਿਉ ਦੇ ਬਲਾਕ ਨੰਬਰ-13600 ਵਿੱਚ ਸਥਿਤ ਆਟੋਮੇਟਡ ਟੈਲਰ ਮਸ਼ੀਨ (ਏਟੀਐਮ) ਵਿੱਚ ਇੱਕ ਸਾਊਥ ਏਸ਼ੀਅਨ ਮੂਲ ਦਾ ਵਿਅਕਤੀ ਦਾਖ਼ਲ ਹੋਇਆ, ਜਿਸ ਨੇ ਨੀਲੇ ਅਤੇ ਚਿੱਟੇ ਰੰਗ ਦੀ ਟੋਪੀ ਵਾਲੀ ਜਾਕਟ ਅਤੇ ਜੀਨਸ ਦੀ ਪੈਂਟ ਪਾਈ ਹੋਈ ਸੀ। ਲੁੱਟ ਦੌਰਾਨ ਉਸ ਨੇ ਆਪਣੀ ਜਾਕਟ ਵੀ ਕੱਢ ਦਿੱਤੀ। ਉਸ ਦੀ ਖੱਬੀ ਬਾਂਹ ਦੇ ਡੌਲ਼ੇ 'ਤੇ ਟੈਟੂ ਬਣਿਆ ਹੋਇਆ ਹੈ ਅਤੇ ਉਸ ਦੀ ਉਮਰ ਲਗਭਗ 35 ਸਾਲ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.