ਵਾਸ਼ਿੰਗਟਨ,  15 ਫ਼ਰਵਰੀ, ਹ.ਬ. : ਚੀਨੀ ਮੋਬਾਈਲ ਕੰਪਨੀ ਹੁਵਾਵੇ ਦੇ ਖ਼ਿਲਾਫ਼ ਅਮਰੀਕੀ ਮੁਹਿੰਮ ਹੋਰ ਤੇਜ਼ ਹੋ ਗਈ ਹੈ। ਅਮਰੀਕਾ ਨੇ ਹੁਵਾਵੇ ਅਤੇ ਉਸ ਦੀ ਸਹਿਯੋਗੀ ਕੰਪਨੀਆਂ ਦੇ ਖ਼ਿਲਾਫ਼ ਨਵੇਂ ਅਪਰਾਧਕ ਮਾਮਲੇ ਦਰਜ ਕੀਤੇ ਹਨ। ਦੁਨੀਆ ਵਿਚ ਹੁਵਾਵੇ ਦੇ ਵਧਦੇ ਅਸਰ ਅਤੇ 5 ਜੀ ਨੂੰ ਲੈ ਕੇ ਤਕਨੀਕ ਮੁਹੱਈਆ ਕਰਾਉਣ ਵਿਚ ਤਮਾਮ ਦੇਸ਼ਾਂ ਦੇ ਨਾਲ ਸਮਝੌਤੇ ਕਰ ਰਹੀ ਇਸ ਕੰਪਨੀ 'ਤੇ ਅਮਰੀਕਾ ਦੀ ਕਈ ਮੋਬਾਈਲ ਕੰਪਨੀਆਂ ਨੇ ਗੰਭੀਰ ਦੋਸ਼ ਲਾਏ ਹਨ ਅਤੇ ਉਨ੍ਹਾਂ ਦੀ ਤਕਨੀਕ ਚੋਰੀ ਕਰਨ ਦਾ ਮਾਮਲਾ ਦਰਜ ਕਰਾਇਆ ਹੈ।
ਅਮਰੀਕੀ ਮੋਬਾਈਲ ਕੰਪਨੀਆਂ ਨੇ ਹੁਵਾਵੇ 'ਤੇ 2009 ਵਿਚ ਈਰਾਨ  ਨੂੰ ਸਰਵਿਲਾਂਯ ਦੇ ਤਮਾਮ ਉਪਕਰਣ ਮੁਹੱਈਆ ਕਰਾਉਣ ਦਾ ਵੀ ਦੋਸ਼ ਲਾਇਆ ਹੈ ਜਿਸ ਦੇ ਜ਼ਰੀਏ ਤਹਿਰਾਨ ਵਿਚ ਸਰਕਾਰ ਵਿਰੋਧੀ ਅੰਦੋਲਨ ਵਿਚ ਲੱਗੇ ਪ੍ਰਦਰਸ਼ਨਕਾਰੀਆਂ 'ਤੇ ਨਿਗਰਾਨੀ ਰੱਖੀ ਗਈ ਸੀ। ਇਹ ਕੰਮ ਚੀਨੀ ਕੰਪਨੀ ਉਤਰੀ ਕੋਰੀਆ ਵਿਚ ਕਰ ਰਹੀ ਹੈ। ਉਧਰ ਹੁਵਾਵੇ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਇਸ ਦਾ ਖੰਡਨ ਕੀਤਾ ਹੈ।
ਦਰਅਸਲ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਤੋਂ ਹੀ ਹੁਵਾਵੇ ਦੇ ਖ਼ਿਲਾਫ਼  ਮੁਹਿੰਮ ਛੇਤੀ ਹੋਈ ਹੈ ਅਤੇ ਪੂਰੀ ਦੁਨੀਆ ਨੂੰ ਕਈ ਵਾਰ ਆਗਾਹ ਕਰ ਚੁੱਕੇ ਹਨ ਕਿ ਹੁਵਾਵੇ ਦੇ ਨਾਲ ਵਪਾਰਕ ਸਮਝੌਤਾ ਕਰਨਾ ਅਪਣੀ ਸੁਰੱਖਿਆ ਦੇ ਨਾਲ ਖਿਲਵਾੜ ਕਰਨ ਜਿਹਾ ਹੈ। ਅਮਰੀਕਾ ਪੱਛਮੀ ਦੇਸ਼ਾਂ ਦੇ ਵਿਚ ਇਹ ਸਹਿਮਤੀ ਬਣਾਉਣ ਵਿਚ ਲੱਗਾ ਹੈ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਇਸ ਕੰਪਨੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਾ ਰੱਖਿਆ ਜਾਵੇ। ਹੁਵਾਵੇ ਮੋਬਾਈਲ ਦੀ ਨਵੀਂ ਤਕਨੀਕ ਅਤੇ  ਉਪਕਰਣ ਮੁਹੱਈਆ ਕਰਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਲੇਕਿਨ ਪਿਛਲੇ ਕਈ ਸਾਲਾਂ ਤੋਂ ਇਹ ਅਮਰੀਕੀ ਦੇਸ਼ਾਂ ਦੇ ਟਰੇਡ ਸੀਕਰੇਟ ਚੋਰੀ ਕਰਨ ਦੇ ਦੋਸ਼ਾਂ ਨਾਲ ਘਿਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.