ਬੀਜਿੰਗ,  15 ਫ਼ਰਵਰੀ, ਹ.ਬ. : ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੰਕ 1631 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ 67 ਹਜ਼ਾਰ 535 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਨੈਸ਼ਨਲ ਹੈਲਥ ਕਮਿਸ਼ਨ ਮੁਤਾਬਕ ਸ਼ੁੱਕਰਵਾਰ ਨੂੰ ਸਿਰਫ ਹੁਬੇਈ ਸੂਬੇ ਵਿਚ 2420 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟੇ ਵਿਚ ਚੀਨ 'ਚ 143 ਲੋਕਾਂ ਦੀ ਮੌਤ ਹੋ ਗਈ। ਇਕੱਲੇ ਹੁਬੇਈ ਸੂਬੇ ਵਿਚ 139 ਲੋਕਾਂ ਦੀ ਮੌਤ ਹੋਈ। ਚੀਨ ਦੇ 31 ਸੂਬੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹਨ। ਹੁਬੇਈ ਸੂਬੇ ਵਿਚ ਹੁਣ ਤੱਕ 54 ਹਜ਼ਾਰ 406 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦਿੱਲੀ ਸਥਿਤ ਆਈਟੀਬੀਪੀ ਕੈਂਪ ਵਿਚ ਰਹਿ ਰਹੇ ਲੋਕਾਂ ਦੇ ਨਮੂਨੇ ਲੈ ਲਏ ਗਏ ਹਨ, ਹੁਣ ਉਨ੍ਹਾਂ ਘਰ ਭੇਜਿਆ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਚੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਬੇਈ ਨੂੰ ਛੱਡ ਕੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਆਈ ਹੈ। ਹਾਲਾਂਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੱਸਿਆ ਕਿ ਵਾਇਰਸ ਦੀ ਰੋਕਥਾਮ ਅਤੇ ਨਿਗਰਾਨੀ ਰੱਖਣ ਦੇ ਲਈ ਵੱਡੀ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦਵਾਈਆਂ ਅਤੇ ਹੋਰ ਸਹੂਲਤਾਂ ਦੀ ਸਪਲਾਈ ਦੇ ਲਈ ਹਸਪਤਾਲਾਂ ਵਿਚ ਰੋਬੋਟ ਨੂੰ ਤੈਨਾਤ ਕੀਤਾ ਗਿਆ ਹੈ।
ਚੀਨ ਤੋਂ ਬਾਹਰ 580 ਨਵੇਂ ਮਾਮਲੇ ਪਾਏ ਗਏ ਹਨ। ਫਿਲੀਪੀਂਸ ਅਤੇ ਹਾਂਗਕਾਂਗ ਵਿਚ ਇੱਕ ਇੱਕ ਜਦ ਕਿ ਜਾਪਨ ਵਿਚ 80 ਸਾਲ ਦੀ ਇੱਕ ਮਹਿਲਾ ਪੀੜਤ ਪਾਈ ਗਈ। ਮਹਾਂਮਾਰੀ ਨਾਲ ਨਿਪਟਣ ਦੇ ਲਈ ਚੀਨ ਨੂੰ 30 ਦੇਸ਼ਾਂ ਅਤੇ ਚਾਰ ਕੌਮਾਂਤਰੀ ਸੰਗਠਨਾਂ ਨੇ ਮੈਡੀਕਲ ਸਬੰਧੀ ਮਦਦ ਦਿੰਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.