ਸਿਰਸਾ, 15 ਫਰਵਰੀ, ਹ.ਬ. : ਐਂਕਰ : ਜਲਾਲਾਬਾਦ ਤੋਂ ਇਕ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵਿਆਹ ਪ੍ਰੋਗਰਾਮ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਲਾੜਾ ਕਿੱਥੇ ਹੈ ਦੁਲਹਨ ਕਿੱਥੇ ਹੈ ਕਿਸੇ ਨੂੰ ਕੁਝ ਨਹੀਂ ਪਤਾ ਹਰ ਕੋਈ ਬੱਸ ਹਫੜਾ ਦਫੜੀ ਦੇ ਵਿੱਚ ਇੱਧਰ ਉਧਰ ਭੱਜ ਰਿਹਾ ਹੈ। : ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਸਥਾਨਕ ਸ਼ਹਿਰ ਜਲਾਲਾਬਾਦ ਦੇ ਇੱਕ ਮੈਰਿਜ ਪੈਲਿਸ ਦੇ ਵਿੱਚ ਸਿਰਸੇ ਤੋਂ ਬਰਾਤ ਆਈ ਜੋ ਕਿ ਸਾਰੇ ਦੇ ਸਾਰੇ ਪ੍ਰੇਮੀ ਸਨ। ਬਰਾਤ ਦਾ ਸਵਾਗਤ ਕੀਤਾ ਗਿਆ, ਕਾਰ ਵਿਹਾਰ ਹੋਏ ਤੇ ਟਾਈਮ ਆਇਆ ਬਰਾਤੀਆਂ ਦੇ ਨੱਚਣ ਟੱਪਣ ਦਾ  ਜਾਂ ਇਹ ਕਹਿ ਲਈਏ ਕਿ ਬਰਾਤੀਆਂ ਦੀ ਛਿੱਤਰ ਪਰੇਡ ਦਾ ਟਾਈਮ ਆ ਗਿਆ। ਲੜਕੀ ਵਾਲਿਆਂ  ਵੱਲੋਂ ਕੁਝ ਸ਼ਰਾਰਤੀ ਲੋਕਾਂ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਟੇਜ 'ਤੇ ਨੱਚਣ ਨੂੰ ਲੈ ਕੇ ਬਰਾਤੀਆਂ ਦੇ ਨਾਲ ਬਹਿਸ ਬਾਜ਼ੀ ਸ਼ੁਰੂ ਕਰ ਦਿੱਤੀ। ਵੇਖਦੇ ਹੀ ਵੇਖਦੇ ਇਸ ਬਹਿਸਬਾਜ਼ੀ ਨੇ ਖੂਨੀ ਰੂਪ ਧਾਰ ਲਿਆ, ਜਿਸ ਦੇ ਵਿੱਚ ਲੜਕੀ ਵਾਲਿਆਂ ਨੇ ਬਰਾਤੀਆਂ ਦੇ ਵਿੱਚੋਂ ਇੱਕ ਦਾ ਸਿਰ ਵੀ ਪਾੜ ਦਿੱਤਾ। ਬੱਸ ਫਿਰ ਕੀ ਸੀ, ਸਾਰੇ ਪ੍ਰੋਗਰਾਮ ਵਿੱਚ ਹਫੜਾ ਦਫੜੀ ਮਚ ਗਈ ਤੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਆ ਕੇ ਮੌਕਾ ਸੰਭਾਲਿਆ ਤੇ ਹੁੱਲੜਬਾਜ਼ੀ ਕਰਨ ਵਾਲੇ ਲੜਕੀ ਪੱਖ ਦੇ ਸ਼ਰਾਬੀਆਂ ਨੂੰ ਫੜ ਕੇ ਥਾਣੇ ਲੈ ਗਈ।

ਫਿਲਹਾਲ ਪੁਲਸ ਨੇ ਦੋਨਾਂ ਧਿਰਾਂ ਨੂੰ ਬਿਠਾ ਕੇ ਰਾਜ਼ੀਨਾਮਾ ਕਰਵਾਇਆ ਅਤੇ ਲੜਕੀ ਦੇ ਅਨੰਦ ਕਾਰਜ ਕਰਾਉਣ ਦੇ ਲਈ ਦੋਨਾਂ ਪਰਿਵਾਰਾਂ ਨੂੰ ਮਨਾਇਆ। ਵੈਲੇਨਡਾਈਟ ਵਾਲੇ ਦਿਨ ਲਾੜਾ-ਲਾੜੀ ਦੀ ਜੋੜੀ ਟੁੱਟਦੇ ਮਸਾਂ ਬਚੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.