ਚੰਡੀਗੜ੍ਹ,  15 ਫ਼ਰਵਰੀ, ਹ.ਬ. : ਚੰਡੀਗੜ੍ਹ ਦੇ ਸੈਕਟਰ 16-13  ਦੀ ਡਿਵਾਈਡਿੰਗ ਰੋਡ 'ਤੇ ਇਨੋਵਾ ਸਵਾਰ ਪਠਾਨਕੋਟ ਦੇ ਜੁਡੀਸ਼ੀਅਲ ਮੈÎਜਿਸਟ੍ਰੇਟ ਸਾਹਿਲ ਸਿੰਗਲਾ ਦੀ ਗੱਡੀ ਸਾਈਨ ਬੋਰਡ ਪੋਲ ਨਾਲ ਟਕਰਾ ਗਈ। ਹਾਦਸੇ ਵਿਚ ਸਾਹਿਲ ਸਿੰਗਲਾ ਦੀ ਮੌਤ ਹੋ ਗਈ ਜਦ ਕਿ ਉਨ੍ਹਾਂ ਦੇ ਨਾਲ ਸੀਨੀਅਰ ਵਕੀਲ ਪਾਹੁਲਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਏ।
ਹਾਦਸਾ ਉਸ ਸਮੇਂ ਹੋਇਆ ਜਦ ਉਹ ਦੋਵੇਂ ਪਤਨੀਆਂ ਦੇ ਨਾਲ ਅਲੱਗ ਅਲੱਗ ਗੱਡੀਆਂ ਵਿਚ ਨਾਈਟ ਫੂਡ ਸਟਰੀਟ ਵਿਚ ਖਾਣਾ ਖਾਣ ਜਾ ਰਹੇ ਸੀ। ਮੈਜਿਸਟ੍ਰੇਟ ਅਤੇ ਵਕੀਲ ਇੱਕ ਇਨੋਵਾ ਵਿਚ ਜਦ ਕਿ ਉਨ੍ਹਾਂ ਦੀ ਪਤਨੀਆਂ ਦੂਜੀ ਕਾਰ ਵਿਚ ਸਨ। ਹਾਦਸੇ ਦਾ ਕਾਰਨ ਸਾਹਮਣੇ ਤੋਂ ਆ ਰਹੀ ਗੱਡੀ ਦੀ ਲਾਈਨਾਂ ਦੀ ਰੋਸ਼ਨੀ ਦੱਸੀ ਜਾ ਰਹੀ ਹੈ।  ਰੋਸ਼ਨੀ  ਜ਼ਿਆਦਾ ਹੋਣ ਕਾਰਨ ਇਨੋਵਾ ਬੇਕਾਬੂ ਹੋ ਕੇ ਪੋਲ ਨਾਲ ਜਾ ਟਕਰਾਈ। ਪੁਲਿਸ ਨੇ ਉਨ੍ਹਾਂ ਸੈਕਟਰ 16 ਹਸਪਤਾਲ ਪਹੁੰਚਾਇਆ।  ਜਿੱਥੇ ਸਾਹਿਲ ਸਿੰਗਲਾ ਨੂੰ ਡਾਕਟਰਾਂ ਨੇ ਪੀਜੀਆਈ ਰੈਫਰ ਕਰ ਦਿੱਤਾ।  ਇਸ ਤੋਂ ਥੋੜ੍ਹੀ ਦੇਰ ਬਾਅਦ ਸਾਹਿਲ ਦੀ ਮੌਤ ਹੋ ਗਈ, ਜਦ ਕਿ ਅੰਮ੍ਰਿਤਸਰ ਦੇ ਬਲ ਐਨਕਲੇਵ ਨਿਵਾਸੀ  ਵਕੀਲ ਪਹੁਲ ਪ੍ਰੀਤ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਸੈਕਟਰ 17 ਦੀ ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।  ਹਾਦਸਾ ਵੀਰਵਾਰ-ਸ਼ੁੱਕਰਵਾਰ ਦੀ ਰਾਤ ਢਾਈ ਵਜੇ ਦਾ ਹੈ। ਸਾਹਿਲ ਸਿੰਗਲਾ ਉਨ੍ਹਾਂ ਦੀ ਪਤਨੀ ਰਾਧਿਕਾ, ਪਾਹੁਲ ਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਭਜੋਤ ਕੌਰ ਚੰਡੀਗੜ੍ਹ ਵਿਚ ਮੈਰਿਜ ਫੰਕਸ਼ਨ ਵਿਚ ਆਏ ਹੋਏ ਸੀ। ਉਹ ਸਾਰੇ ਸੈਕਟਰ 43 ਵਿਚ ਰੁਕੇ ਹੋਏ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.