ਮਮਦੋਟ,  15 ਫ਼ਰਵਰੀ, ਹ.ਬ. : ਮਮਦੋਟ ਬਲਾਕ ਦੇ ਪਿੰਡ ਚੱਕ ਖੁੰਦੜ ਨਿਵਾਸੀ 30 ਸਾਲਾ ਸਤਨਾਮ ਸਿੰਘ ਪੁੱਤਰ ਟਹਿਲ ਸਿੰਘ ਦੀ ਸਾਊਥ ਅਫ਼ਰੀਕਾ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਸਤਨਾਮ ਦੀ ਮੌਤ ਦੀ ਖ਼ਬਰ ਸੁਣ ਕੇ ਪਰਵਾਰ ਵਿਚ ਮਾਤਮ ਛਾ ਗਿਆ। ਪੰਜ ਸਾਲ ਪਹਿਲਾਂ ਸਤਨਾਮ ਰੋਜਗਾਰ ਦੀ ਭਾਲ ਵਿਚ ਸਾਊਥ ਅਫ਼ਰੀਕਾ ਗਿਆ ਸੀ। ਘਰ ਵਾਲਿਆਂ ਨੇ ਦੱਸਿਆ ਕਿ ਸਤਨਾਮ ਸਿੰਘ ਅਪਣੀ ਪਤਨੀ ਅਤੇ ਬੱਚੇ ਨੂੰ ਮਮਦੋਟ ਸਥਿਤ ਪਿੰਡ ਚੱਕ ਖੁੰਦੜ ਛੱਡ ਕੇ ਕੰਮਕਾਜ ਦੀ ਭਾਲ ਵਿਚ ਸਾਊਥ ਅਫ਼ਰੀਕਾ ਗਿਆ ਸੀ। ਉਥੇ ਦੁੱਧ ਸਪਲਾਈ ਕਰਨ ਵਾਲੇ ਕੈਂਟਰ 'ਤੇ ਕੰਮ ਕਰਦਾ ਸੀ। ਕੈਂਟਰ ਦੀ ਕਿਸੇ ਗੱਡੀ ਦੇ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ ਸਤਨਾਮ ਸਿੰਘ ਦੀ ਮੌਤ ਹੋ ਗਈ। ਉਸ ਦੀ ਲਾਸ਼ ਮਮਦੋਟ ਲਿਆਉਣ ਦੇ ਲਈ ਪਰਵਾਰ ਵਾਲੇ ਕੋਸ਼ਿਸ਼ ਕਰ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.